ਜਲੰਧਰ (ਪੁਨੀਤ) – ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸਾਧਾਰਨ ਟਰੇਨਾਂ ਦੇ ਨਾਲ-ਨਾਲ ਸੁਪਰਫਾਸਟ ਟਰੇਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਵਿਚ ਵਾਧਾ ਹੋ ਰਿਹਾ ਹੈ। ਇਸੇ ਲੜੀ ਵਿਚ ਅੱਜ (9 ਮਈ) 184 ਦੇ ਕਰੀਬ ਟਰੇਨਾਂ ਪ੍ਰਭਾਵਿਤ ਹੋਣਗੀਆਂ, ਜਿਸ ਵਿਚ ਸ਼ਾਨ-ਏ-ਪੰਜਾਬ ਤੋਂ ਲੈ ਕੇ ਕਈ ਮੁੱਖ ਰੇਲ ਗੱਡੀਆਂ ਸ਼ਾਮਲ ਹਨ।
ਪ੍ਰਭਾਵਿਤ ਹੋਈਆਂ ਟਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਟਰੇਨ ਨੰਬਰ 12203 ਸਵਰਨ ਸ਼ਤਾਬਦੀ 6 ਘੰਟੇ, ਜਦਕਿ ਗਰੀਬ ਰੱਥ 23 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚੀਆਂ। ਆਲਮ ਇਹ ਹੈ ਕਿ ਦਿੱਲੀ ਤੋਂ ਆਉਣ ਵਾਲੀਆਂ ਜ਼ਿਆਦਾਤਰ ਐਕਸਪ੍ਰੈੱਸ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਪੂਰੇ ਘਟਨਾਕ੍ਰਮ ਵਿਚ ਯਾਤਰੀਆਂ ਨੂੰ ਰੇਲਵੇ ਸਟੇਸ਼ਨਾਂ ’ਤੇ ਪ੍ਰੇਸ਼ਾਨ ਹੁੰਦੇ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- 24 ਘੰਟਿਆਂ ’ਚ ਸਾਹਮਣੇ ਆਇਆ ਮਰਡਰ ਮਿਸਟਰੀ ਦਾ ਘਿਨੌਣਾ ਸੱਚ, ਪਤੀ ਨੂੰ ਫਸਾਉਣ ਲਈ ਬਣਾਈ ਸੀ ਕਹਾਣੀ
ਸ਼ੰਭੂ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਰੇਲ ਟਰੈਕ ਦੇ ਨਾਲ-ਨਾਲ ਸੜਕ ਮਾਰਗ ਵੀ ਰੋਕਿਆ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਬੱਸਾਂ ਰਾਹੀਂ ਦਿੱਲੀ ਰੂਟ ’ਤੇ ਜਾਣ ਵਿਚ ਕਾਫੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਰੇਲਵੇ ਵੱਲੋਂ ਇਸ ਪ੍ਰੇਸ਼ਾਨੀ ਕਾਰਨ ਟਰੇਨਾਂ ਦੇ ਰੂਟਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਦੇਰੀ ਹੋ ਰਹੀ ਹੈ। ਰੇਲਵੇ ਵੱਲੋਂ ਰੋਜ਼ਾਨਾ ਕਈ ਟਰੇਨਾਂ ਨੂੰ ਰਸਤੇ ਵਿਚ ਸ਼ਾਰਟ ਟਰਮੀਨੇਟ ਕਰਦਿਆਂ ਵਾਪਸ ਭੇਜਿਆ ਜਾ ਰਿਹਾ ਹੈ।
ਇਸੇ ਲੜੀ ਵਿਚ ਵਿਭਾਗ ਵੱਲੋਂ ਜਾਰੀ ਕੀਤੇ ਸ਼ਡਿਊਲ ਮੁਤਾਬਕ 9 ਮਈ ਨੂੰ 184 ਦੇ ਕਰੀਬ ਟਰੇਨਾਂ ਪ੍ਰਭਾਵਿਤ ਰਹਿਣਗੀਆਂ। ਇਸ ਵਿਚ ਕੁਝ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ, ਜਦਕਿ 115 ਤੋਂ ਜ਼ਿਆਦਾ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਉਥੇ ਹੀ, 69 ਰੇਲ ਗੱਡੀਆਂ ਰੱਦ ਰਹਿਣਗੀਆਂ। ਇਨ੍ਹਾਂ ਵਿਚ ਦਿੱਲੀ ਜਾਣ ਵਾਲੀਆਂ ਗੱਡੀਆਂ ਦੇ ਨਾਲ-ਨਾਲ ਚੰਡੀਗੜ੍ਹ-ਅੰਮ੍ਰਿਤਸਰ ਰੂਟ ਦੀਆਂ ਕਈ ਗੱਡੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ- ਇਸ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਦੀ ਕ੍ਰਿਕਟ ਟੀਮ ਵੱਲੋਂ ਖੇਡੇਗਾ ਵਰਲਡ ਕੱਪ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ! ਕਿਤੇ ਤੁਹਾਡੀ GF ਨਾ ਮਾਰ ਜਾਵੇ ਲੱਖਾਂ ਦੀ ਠੱਗੀ, ਇਸ ਨੌਜਵਾਨ ਨਾਲ ਜੋ ਹੋਇਆ, ਉਹ ਸੁਣ ਹੋਵੋਗੇ ਹੈਰਾਨ
NEXT STORY