ਜਲੰਧਰ (ਬਿਊਰੋ): ਕੋਰੋਨਾਵਾਇਰਸ ਦੇ ਜਨਮਦਾਤਾ ਕਹੇ ਜਾਣ ਵਾਲੇ ਚੀਨ ਦੀ ਇੱਕ ਗਲਤੀ ਨੇ ਦੁਨੀਆ ਨੂੰ ਮੁਸ਼ਕਿਲ 'ਚ ਪਾਇਆ ਹੋਇਆ ਹੈ। ਚੀਨ ਤੋਂ ਵੀ ਜ਼ਿਆਦਾ ਨੁਕਸਾਨ ਇਟਲੀ ਦਾ ਹੋ ਚੁੱਕਿਆ ਹੈ। ਇਟਲੀ ਦੇ ਖੂਬਸੂਰਤ ਸ਼ਹਿਰ ਵਿਰਾਨ ਪਏ ਹੋਏ ਹਨ। 'ਇਤਿਹਾਸ ਦੀ ਡਾਇਰੀ' ਦੇ ਖਾਸ ਪ੍ਰੋਗਰਾਮ 'ਚ ਅੱਜ ਅਸੀਂ ਗੱਲ ਕਰਾਂਗੇ ਇਟਲੀ ਦੇ ਵੇਨਿਸ ਸ਼ਹਿਰ ਦੀ, ਜਿਸ ਦਾ ਅੱਜ ਜਨਮ ਦਿਨ ਹੈ ਪਰ ਜਨਮਦਿਨ 'ਤੇ ਇਸ ਸ਼ਹਿਰ 'ਚ ਅੱਜ ਸੈਲਾਨੀ ਨਹੀਂ ਬਲਕਿ ਵਿਰਾਨਗੀ ਪਸਰੀ ਹੈ।
ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਕੋਰੋਨਾ ਹੀ ਨਹੀਂ ਇਸ ਬੀਮਾਰੀ ਨੇ ਵੀ ਮਚਾਈ ਸੀ ਦੁਨੀਆ 'ਚ ਤੜਥੱਲੀ (ਵੀਡੀਓ)
ਇਟਲੀ 'ਤੇ ਕੋਰੋਨਾਵਾਇਰਸ ਦਾ ਅਟੈਕ
ਦੁਨੀਆ ਦਾ ਇੱਕ ਬੇਹੱਦ ਖੂਬਸੂਰਤ ਦੇਸ਼ ਹੈ ਇਟਲੀ, ਜੋ ਇਸ ਵੇਲੇ ਕੋਰੋਨਾਵਾਇਰਸ ਨਾਲ ਬਦਹਾਲ ਹੈ। ਹਰ ਸਮੇਂ ਸੈਲਾਨੀਆਂ ਦੀ ਚਹਿਲ-ਪਹਿਲ ਨਾਲ ਭਰੀਆਂ ਰਹਿਣ ਵਾਲੀਆਂ ਇਟਲੀ ਦੀਆਂ ਸੜਕਾਂ ਵਿਰਾਨ ਪਈਆਂ ਹਨ। ਕੁਝ ਇਹੋ ਹਾਲ ਇਸ ਖੂਬਸੂਰਤ ਦੇਸ਼ ਦੇ ਸਭ ਤੋਂ ਖੂਬਸੂਰਤ ਸ਼ਹਿਰ ਵੇਨਿਸ ਦਾ ਵੀ ਹੈ। ਉਹ ਵੈਨਿਸ ਸ਼ਹਿਰ ਜਿਸ ਦਾ ਅੱਜ ਜਨਮ ਦਿਨ ਹੈ ਪਰ ਇਸ ਸ਼ੁਭ ਮੌਕੇ 'ਤੇ ਇਸ ਸ਼ਹਿਰ 'ਚ ਸੰਨਾਟਾ ਪਸਰਿਆ ਹੋਇਆ ਹੈ। ਵੈਨਿਸ 'ਚ ਅੱਜ ਸੈਲਾਨੀ ਨਹੀਂ ਬਲਕਿ
ਪੁਲਸ ਤੇ ਮੈਡੀਕਲ ਟੀਮਾਂ ਨਜ਼ਰ ਆ ਰਹੀਆਂ ਹਨ ਤੇ ਜੇ ਕੁਝ ਹੋਰ ਬਾਕੀ ਹੈ ਉਹ ਹੈ ਇੱਕ ਅਜੀਬ ਜਿਹੀ ਵਿਰਾਨਗੀ।
ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਅਜਿਹਾ ਫਨਕਾਰ ਜਿਸ ਦੇ ਨਾਲ ਕਬਰ ’ਚ ਦਫਨਾਈ ਗਈ ਸ਼ਹਿਨਾਈ (ਵੀਡੀਓ)
ਵੇਨਿਸ ਸ਼ਹਿਰ ਦੀ ਅਹਿਮ ਜਾਣਕਾਰੀ
ਇਟਲੀ ਦੀ ਖੂਬਸੂਰਤੀ ਨੂੰ ਦਰਸਾਉਣ ਵਾਲੇ ਵੇਨਿਸ ਸ਼ਹਿਰ ਦਾ ਅੱਜ ਜਨਮ ਦਿਨ ਹੈ। ਵੇਨਿਸ ਸ਼ਹਿਰ 1599 ਸਾਲ ਪਹਿਲਾਂ 421 ਏ.ਡੀ. 'ਚ ਹੋਂਦ ਵਿੱਚ ਆਇਆ ਸੀ। ਵੇਨਿਸ ਸ਼ਹਿਰ ਛੋਟੇ-ਵੱਡੇ 118 ਟਾਪੂਆਂ ਨਾਲ ਮਿਲ ਕੇ ਬਣਿਆ ਹੈ, ਜਿਨ੍ਹਾਂ ਨੂੰ ਨਹਿਰਾਂ ਇੱਕ ਦੂਜੇ ਤੋਂ ਵੱਖ ਕਰਦੀਆਂ ਹਨ। ਇਸ ਖੂਬਸੂਰਤ ਸ਼ਹਿਰ ਨੂੰ ਦੇਖਣ ਲਈ ਹਰ ਰੋਜ਼ ਦੁਨੀਆ ਭਰ 'ਚੋਂ 60 ਹਜ਼ਾਰ ਲੋਕ ਪਹੁੰਚਦੇ ਹਨ। ਇਸ ਸ਼ਹਿਰ 'ਚ ਸੜਕਾਂ ਘੱਟ ਤੇ ਨਹਿਰਾਂ ਜ਼ਿਆਦਾ ਹਨ। ਲੋਕ ਵੀ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਂਦੇ ਹਨ। ਵੇਨਿਸ਼ ਸ਼ਹਿਰ ਕਲਾ ਤੇ ਆਰਕੀਟੇਕਚਰ ਦਾ ਬੇਜੋੜ ਨਮੂਨਾ ਹੈ, ਗਲੀਆਂ ਤੇ ਸੜਕਾਂ ਨੂੰ ਲਿੰਕ ਕਰਨ ਲਈ ਨਹਿਰਾਂ 'ਤੇ 400 ਤੋਂ ਵਧੇਰੇ ਪੁਲ ਹਨ। ਵਪਾਰ ਤੇ ਟੂਰਿਜ਼ਮ ਇਸ ਸ਼ਹਿਰ ਤੇ ਪ੍ਰੋਵਿੰਸ ਦੀ ਮੁੱਖ ਇਕੋਨਮੀ ਦਾ ਹਿੱਸਾ ਹੈ।
ਯੂਨੈਸਕੋ ਨੇ ਇਸ ਖੂਬਸੂਰਤ ਸ਼ਹਿਰ ਨੂੰ ਵਰਲਡ ਹੈਰੀਟੇਜ਼ ਲਿਸਟ 'ਚ ਥਾਂ ਦਿੱਤੀ ਹੋਈ ਹੈ। ਇਸ ਸ਼ਹਿਰ 'ਚ ਕਾਫੀ ਅਮੀਰ ਤੇ ਪ੍ਰਸਿੱਧ ਲੋਕ ਰਹਿੰਦੇ ਹਨ। ਫੈਸ਼ਨ ਲਈ ਵੀ ਵੇਨਿਸ ਸ਼ਹਿਰ ਦਾ ਨਾਮ ਪ੍ਰਸਿੱਧ ਹੈ। ਫਿਲਹਾਲ ਇਸ ਸ਼ਹਿਰ ਨੂੰ ਵੀ ਦੁਨੀਆ ਦੀ ਤਰ੍ਹਾਂ ਕੋਰੋਨਾ ਵਾਇਰਸ ਦੀ ਨਜ਼ਰ ਲੱਗੀ ਹੋਈ ਹੈ। ਉਮੀਦ ਕਰਦੇ ਹਾਂ ਜਲਦੀ ਹੀ ਵੇਨਿਸ, ਇਟਲੀ ਤੇ ਦੁਨੀਆ ਦੇ ਬਾਕੀ ਸ਼ਹਿਰਾਂ ਨੂੰ ਮੁਸ਼ਕਿਲ ਦੀ ਇਸ ਘੜ੍ਹੀ ਚੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਬੀਮਾਰੀ ਨੂੰ ਹਰਾ ਇਸ ਸ਼ਖਸ ਨੇ ਕਮਾ ਲਿਆ ਬਾਡੀ ਬਿਲਡਰ ਦਾ ਖਿਤਾਬ (ਵੀਡੀਓ)
ਹੋਰ ਅਹਿਮ ਘਟਨਾਵਾਂ
25 ਮਾਰਚ 1668 'ਚ ਅਮਰੀਕਾ 'ਚ ਪਹਿਲੀ ਵਾਰ ਘੋੜੇ ਦੀਆਂ ਦੌੜਾਂ ਦਾ ਪ੍ਰਬੰਧ ਕੀਤਾ ਗਿਆ ਸੀ।
25 ਮਾਰਚ 1788 'ਚ ਕਲਕੱਤਾ ਗੈਜੇਟ ਅਖਬਾਰ 'ਚ ਪਹਿਲੀ ਵਾਰ ਭਾਰਤੀ ਭਾਸ਼ਾ 'ਬਾਂਗਲਾ' 'ਚ ਇਸਤੇਹਾਰ ਪ੍ਰਕਾਸ਼ਿਤ ਹਇਆ।
25 ਮਾਰਚ 1807 'ਚ ਇੰਗਲੈਂਡ 'ਚ ਰੇਲ ਸੇਵਾ ਦੀ ਸ਼ੁਰੂਆਤ।
25 ਮਾਰਚ 1898 'ਚ ਯੂਨਾਨ ਦੀ ਰਾਜਧਾਨੀ ਏਥੇਂਸ 'ਚ ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ।
25 ਮਾਰਚ 2001 ਨੂੰ ਅਫਗਾਨਿਸਤਾਨ 'ਚ ਜ਼ਬਰਦਸਤ ਭੂਚਾਲ ਆਇਆ ਜਿਸ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਵਲੋਂ ਕਰਫਿਊ ਸਹਿਯੋਗ ਲਈ ਟੈਲੀਕਾਲਿੰਗ ਸ਼ੁਰੂ
NEXT STORY