ਗਿੱਦੜਬਾਹਾ (ਸੰਧਿਆ) - ਦੇਸ਼ 'ਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਦਿਨ ਪ੍ਰਤੀ ਦਿਨ ਹੋ ਰਹੀਆਂ 'ਜਬਰ-ਜ਼ਨਾਹ' ਦੀਆਂ ਘਟਨਾਵਾਂ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਸਰਕਾਰ ਵੱਲੋਂ ਇਸ ਲਈ ਕਾਨੂੰਨ ਵੀ ਬਣਾਏ ਗਏ ਹਨ ਅਤੇ ਇਨ੍ਹਾਂ ਦੇ ਦੋਸ਼ੀਆਂ ਨੂੰ ਸਜ਼ਾ ਵੀ ਹੁੰਦੀ ਹੈ, ਪਰ ਫਿਰ ਵੀ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਲੋਕਾਂ ਨੂੰ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਜੇਕਰ ਲੋਕ ਪੂਰੀ ਤਰ੍ਹਾਂ ਇਸ ਵਿਰੁੱਧ ਜਾਗਰੂਕ ਹੋ ਜਾਣ ਤਾਂ ਸ਼ਾਇਦ ਇਨ੍ਹਾਂ ਘਟਨਾਵਾਂ 'ਤੇ ਕੁਝ ਹੱਦ ਤੱਕ ਰੋਕ ਲੱਗ ਸਕੇ।
* ਜਬਰ-ਜ਼ਨਾਹ ਦੇ ਕੇਸ ਤਾਂ ਕੁਝ ਸਾਹਮਣੇ ਹੀ ਨਹੀਂ ਆਉਂਦੇ ਕਿਉਂਕਿ ਆਪਣੀ ਇੱਜ਼ਤ ਬਚਾਉਣ ਖਾਤਰ ਪੀੜਤ ਲੜਕੀ ਦੇ ਮਾਪੇ ਪੁਲਸ ਤੱਕ ਆਪਣੀ ਪਹੁੰਚ ਹੀ ਨਹੀਂ ਕਰਦੇ, ਜਿਸ ਕਾਰਨ ਅਜਿਹੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾਉਂਦੀ ਅਤੇ ਉਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਜਾਂਦੇ ਹਨ। - ਮਾਤਾ ਪੂਰਨ ਦੇਵੀ ਸ਼ਰਮਾ, ਪ੍ਰਧਾਨ ਸ੍ਰੀ ਸਨਾਤਨ ਹਨੂਮਾਨ ਮੰਦਰ ਇਸਤਰੀ ਸਤਿਸੰਗ ਮੰਡਲੀ।
* ਸਮੇਂ ਦੀਆਂ ਸਰਕਾਰਾਂ ਨੂੰ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਅਤੇ ਲੜਕੀਆਂ ਆਪਣੇ-ਆਪ ਨੂੰ ਹਰ ਪਾਸੇ ਸੁਰੱਖਿਅਤ ਮਹਿਸੂਸ ਕਰਨ।
- ਕਵਿਤਾ ਬਾਂਸਲ, ਅਕਾਲੀ ਵਰਕਰ।
* ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਇਨ੍ਹਾਂ ਦੋਸ਼ੀਆਂ ਖਿਲਾਫ ਸਰਕਾਰ ਨੂੰ ਇੰਨਾ ਸਖ਼ਤ ਹੋਣਾ ਚਾਹੀਦਾ ਹੈ ਕਿ ਕੋਈ ਵੀ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਬਾਰੇ ਸੋਚਣ ਤੋਂ ਵੀ ਡਰੇ।
— ਸੋਨੀਆ ਗੋਇਲ, ਸ਼੍ਰੋਮਣੀ ਅਕਾਲੀ ਆਗੂ।
ਅਮਨ ਕਤਲ ਕੇਸ : ਤਰਸੇਮ ਦੀ ਗ੍ਰਿਫਤਾਰੀ ਨਾ ਹੋਣ 'ਤੇ ਭੜਕੇ ਪਰਿਵਾਰ ਨੇ ਲਾਇਆ ਜਾਮ
NEXT STORY