ਜਲੰਧਰ (ਵੈੱਬ ਡੈਸਕ, ਸੋਨੂੰ)— ਕਾਂਗਰਸੀ ਆਗੂ ਹਲਕਾ ਇੰਚਾਰਜ ਨਕੋਦਰ, ਚੇਅਰਮੈਨ ਵਾਟਰ ਐਂਡ ਰਿਸੋਰਸਿਜ਼ ਪੰਜਾਬ ਜਗਬੀਰ ਸਿੰਘ ਬਰਾੜ ਅੱਜ ਕਾਂਗਰਸ ਦੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਜਗਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿਚ ਸ਼ਾਮਲ ਹੋਏ।
ਸੁਖਬੀਰ ਸਿੰਘ ਬਾਦਲ ਅਤੇ ਸਾਬਾਕ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਜਗਬੀਰ ਸਿੰਘ ਬਰਾੜ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜਗਬੀਰ ਬਰਾੜ ਨੂੰ ਸਿਰੋਪਾਓ ਪਾ ਕੇ ਸਨਮਾਨਤ ਕਰਦੇ ਹੋਏ ਅਕਾਲੀ ਦਲ ’ਚ ਸ਼ਾਮਲ ਕਰਵਾਇਆ। ਇਥੇ ਦੱਸ ਦੇਈਏ ਕਿ ਜਗਬੀਰ ਸਿੰਘ ਬਰਾੜ ਪਹਿਲਾਂ ਅਕਾਲੀ ਦਲ ’ਚ ਹੀ ਸਨ ਅਤੇ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਚੋਣਾਂ ਜਿੱਤ ਕੇ ਵਿਧਾਇਕ ਰਹਿ ਚੁੱਕੇ ਹਨ ਪਰ ਅਕਾਲੀ ਸਰਕਾਰ ਦੌਰਾਨ ਕੁਝ ਨਾਰਾਜ਼ਗੀਆਂ ਕਾਰਨ ਅਕਾਲੀ ਦਲ ਛੱਡ ਕੇ ਕਾਂਗਰਸ ਪਾਰੀਟ ’ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਨਵੀਆਂ ਗਾਈਡਲਾਈਨਜ਼ ਕੀਤੀਆਂ ਜਾਰੀ
ਜਗਬੀਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਬਾਰਾ ਅਕਾਲੀ ਦਲ ’ਚ ਵਾਪਸੀ ਹੋਣ ’ਤੇ ਬੇਹੱਦ ਖ਼ੁਸ਼ੀ ਹੋ ਰਹੀ ਹੈ। ਕਾਂਗਰਸ ਪਾਰਟੀ ਛੱਡਣ ’ਤੇ ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਜਗ ਜ਼ਾਹਰ ਹੈ ਕਿ ਕਾਂਗਰਸ ’ਚ ਕੀ ਚੱਲ ਰਿਹਾ ਹੈ, ਜਿਸ ਦੇ ਕਾਰਨ ਉਨ੍ਹਾਂ ਨੇ ਪਾਰਟੀ ਛੱਡਣ ਦਾ ਫ਼ੈਸਲਾ ਲਿਆ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਜਗਬੀਰ ਸਿੰਘ ਬਰਾੜ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਸੁਆਗਤ ਕਰਦੇ ਕਿਹਾ ਕਿ ਜਗਬੀਰ ਸਿੰਘ ਬਰਾੜ ਦੀ ਸ਼ਖਸੀਅਤ ਉਨ੍ਹਾਂ ਦੇ ਕੰਮ ਨਾਲ ਹੋਈ ਹੈ। ਮੈਨੂੰ ਲੱਗਦਾ ਕਿ ਬਰਾੜ ਸਾਬ੍ਹ ਨੇ ਗੁੜਤੀ ਬਾਦਲ ਸਾਬ੍ਹ ਤੋਂ ਹੀ ਲਈ ਹੈ। ਜਿੰਨੇ ਕੰਮ ਇਨ੍ਹਾਂ ਨੇ ਆਪਣੇ ਹਲਕੇ ’ਚ ਕੀਤੇ ਹੋਣੇ ਹਨ, ਉਨੇੇ ਕਿਸੇ ਹੋਰ ਨੇ ਨਹੀਂ ਕੀਤੇ ਹੋਣੇ। ਜਿਹੜਾ ਲੀਡਰ ਆਪਣੇ ਆਪ ਨੂੰ ਸੇਵਾਦਾਰ ਸਮਝਦਾ ਹੈ, ਉਹੀ ਲੀਡਰ ਕਾਮਯਾਬ ਹੁੰਦਾ ਹੈ।
ਕੇਜਰੀਵਾਲ ਨੇ ਜੋ ਵਾਅਦੇ ਦਿੱਲੀ ’ਚ ਕੀਤੇ ਸਨ ਉਸ ਨੇ ਤਾਂ ਉਹ ਵੀ ਪੂਰੇ ਨਹੀਂ ਕੀਤੇ ਹਨ, ਤਾਂ ਉਹ ਪੰਜਾਬ ’ਚ ਕੀਤੇ ਵਾਅਦੇ ਕਿੱਥੋ ਪੂਰੇ ਕਰਾਂਗਾ। ਕੇਜਰੀਵਾਲ ਨੇ ਦਿੱਲੀ ’ਚ ਵੀ ਝੂਠੇ ਵਾਅਦੇ ਕੀਤੇ ਸਨ। ਦਿੱਲੀ ਦਾ ਭਾਸ਼ਣ ਕੇਂਦਰ ਸਰਕਾਰ ਦਿੰਦੀ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਵੀ ਨਿਸ਼ਾਨੇ ’ਤੇ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖੇ ਤੰਜ ਕੱਸੇ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤੀ ਭਵਿੱਖਬਾਣੀ, ਕਿਹਾ-ਪੰਜਾਬ ਨੂੰ ਕਰੇਗਾ ਬਰਬਾਦ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਹਿਮ ਖ਼ਬਰ : ਅੱਜ ਤੋਂ ਪੰਜਾਬ ਅੰਦਰ ਦਾਖ਼ਲ ਹੋਣਾ ਹੋਇਆ ਔਖ਼ਾ, ਇਨ੍ਹਾਂ ਸ਼ਰਤਾਂ ਤੋਂ ਬਿਨਾਂ ਨਹੀਂ ਮਿਲੇਗੀ ਐਂਟਰੀ
NEXT STORY