ਬਰਨਾਲਾ (ਬਿਊਰੋ) : ਪਿਛਲੇ ਦਿਨੀਂ ਮੰਦਿਰ ਵਿਚ ਅਰਧ ਨਗਨ ਕਰਕੇ ਵੀਡੀਓ ਬਣਾਉਣ ਅਤੇ ਕੁੱਟਮਾਰ ਦੀ ਪੀੜਤਾ ਜਸਵਿੰਦਰ ਕੌਰ ਨਾਲ ਮੁਲਾਕਾਤ ਕਰਨ ਲਈ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਬਰਨਾਲਾ ਹਸਪਤਾਲ 'ਚ ਪਹੁੰਚੇ। ਜਸਵਿੰਦਰ ਸ਼ੇਰਗਿੱਲ ਵੀ ਮਹਿਲਾ ਅਕਾਲੀ ਦਲ ਦੀ ਨੇਤਾ ਹੈ ਜਿਸ ਨਾਲ ਬੀਤੇ ਦਿਨੀ ਕੁਝ ਲੋਕਾਂ ਨੇ ਕੁੱਟਮਾਰ ਤੇ ਕੱਪੜੇ ਉਤਾਰ ਕੇ ਉਸਨੂੰ ਬੇਇੱਜਤ ਕੀਤਾ ਸੀ। ਜਗੀਰ ਕੌਰ ਨੇ ਪੀੜਤ ਮਹਿਲਾ ਨੂੰ ਇਨਸਾਫ ਦਾ ਭਰੋਸਾ ਦਿੱਤਾ ਤੇ ਨਾਲ ਹੀ ਵਿਵਾਵਦਤ ਬਿਆਨ ਦੇਣ ਵਾਲੇ ਸੁਖਪਾਲ ਖਹਿਰਾ 'ਤੇ ਹਮਲਾ ਬੋਲਿਆ। ਬੀਬੀ ਜਗੀਰ ਕੌਰ ਨੇ ਕਿਸ ਤਰ੍ਹਾਂ ਖਹਿਰਾ ਨੂੰ ਮੂੰਹਤੋੜਵਾਂ ਜਵਾਬ ਦਿੱਤਾ ਇਹ ਤੁਸੀਂ ਆਪ ਹੀ ਵੀਡੀਓ ਵਿਚ ਸੁਣ ਲਵੋ।
ਪੀੜਤ ਮਹਿਲਾ ਅਤੇ ਆਪਣੇ ਖਿਲਾਫ ਵਿਵਾਦਤ ਸ਼ਬਦ ਇਸਤੇਮਾਲ ਕਰਨ ਵਾਲੇ ਸੁਖਪਾਲ ਖਹਿਰਾ ਖਿਲਾਫ ਜਗੀਰ ਕੌਰ ਨੇ ਵੁਮੈਨ-ਕਮਿਸ਼ਨ ਜਾਣ ਦੀ ਤਿਆਰੀ ਕਰ ਲਈ ਹੈ।
ਖਹਿਰਾ ਦੀ ਮਾਤਾ ਦਾ ਹੋਇਆ ਅੰਤਿਮ ਸੰਸਕਾਰ, ਨਮ ਅੱਖਾਂ ਨਾਲ ਦਿੱਤੀ ਵਿਦਾਈ (ਵੀਡੀਓ)
NEXT STORY