ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ ਪਟਿਆਲਾ ਵਿਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲ ਹੀ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਤੋਂ ਵਿਸ਼ੇਸ਼ ਰੇਡ ਦੌਰਾਨ ਮੋਬਾਇਲ ਫੋਨ ਬਰਾਮਦ ਹੋਣ ਤੋਂ ਬਾਅਦ 3 ਹੋਰ ਗੈਂਗਸਟਰਾਂ ਸਮੇਤ ਚਾਰ ਵਿਅਕਤੀਆਂ ਤੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਤ੍ਰਿਪੜੀ ਵਿਚ ਤਿੰਨ ਕੇਸ ਦਰਜ ਕੀਤੇ ਗਏ ਹਨ।
ਪਹਿਲੇ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਤੇਜਾ ਸਿੰਘ ਦੀ ਸ਼ਿਕਾਇਤ 'ਤੇ ਗੈਂਗਸਟਰ ਗੁਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮੁਡਾਕੀ ਥਾਣਾ ਘਲ ਖੁਰਦ ਜ਼ਿਲਾ ਫਿਰੋਜ਼ਪੁਰ ਅਤੇ ਗੈਂਗਸਟਰ ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮਹਿਲ ਕਲਾਂ ਥਾਣਾ ਸਿਟੀ ਬਰਨਾਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸਾਸ਼ਨ ਮੁਤਾਬਕ ਜਦੋਂ ਹਾਈ ਸਕਿਓਰਿਟੀ ਜ਼ੋਨ ਨੰ. 1 ਅਤੇ 2 ਦੀ ਤਲਾਸ਼ੀ ਲਈ ਤਾਂ ਉਕਤ ਦੋਵਾਂ ਤੋਂ ਮੋਬਾਇਲ ਫੋਨ ਬਰਾਮਦ ਹੋਏ।
ਦੂਜੇ ਕੇਸ ਵਿਚ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਜੇਲ ਸੁਪਰਡੈਂਟ ਤੇਜਾ ਸਿੰਘ ਦੀ ਸ਼ਿਕਾਇਤ 'ਤੇ ਗੈਂਗਸਟਰ ਹਰਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਪਿੰਡ ਮਹਾਦੀਪੁਰ ਥਾਣਾ ਭੋਗਪੁਰਾ ਜ਼ਿਲਾ ਜਲੰਧਰ ਖਿਲਾਫ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀ ਦੀ ਜਦੋਂ ਤਲਾਸ਼ੀ ਲਈ ਤਾਂ ਮੋਬਾਇਲ ਫੋਨ ਬਰਾਮਦ ਹੋਇਆ। ਤੀਜੇ ਕੇਸ ਵਿਚ ਹਵਾਲਾਤੀ ਸ਼ਕਤੀ ਸਿੰਘ ਪੁੱਤਰ ਚੰਨੂੰ ਸਿੰਘ ਵਾਸੀ ਭਗਵਾਨ ਨਗਰ ਡਾਬਾ ਥਾਣਾ ਡਾਬਾ ਜ਼ਿਲਾ ਲੁਧਿਆਣਾ ਖਿਲਾਫ ਸਹਾਇਕ ਸੁਪਰਡੈਂਟ ਗੁਰਦੀਪ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ਼ ਕੀਤਾ ਗਿਆ ਹੈ। ਜੇਲ ਪ੍ਰਸਾਸ਼ਨ ਮੁਤਾਬਕ ਤਲਾਸ਼ੀ ਦੌਰਾਨ ਉਸ ਤੋਂ ਮੋਬਾਇਲ ਫੋਨ ਬਰਾਮਦ ਹੋਇਆ।
ਮਾਮਲਾ ਪੁਲਸ ਪਾਰਟੀ 'ਤੇ ਹਮਲੇ ਦਾ: ਬਾਬਾ ਬਲਵਿੰਦਰ ਸਿੰਘ ਸਮੇਤ 6 ਦੇ ਪੁਲਸ ਰਿਮਾਂਡ 'ਚ ਵਾਧਾ
NEXT STORY