ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਦੇ ਤਿੰਨ ਹਵਾਲਾਤੀਆਂ ਪਾਸੋਂ ਮੋਬਾਇਲ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੁਪਰੀਡੈਂਟ ਅਨੁਸਾਰ ਹਵਾਲਾਤੀ ਅਮਨ ਕੁਮਾਰ ਪੁੱਤਰ ਦੇਵ ਰਾਜ ਵਾਸੀ ਕੁਰਕਸ਼ੇਤਰ (ਹਰਿਆਣਾ) ਪਾਸੋਂ ਇਕ ਰੈੱਡਮੀ ਕੰਪਨੀ ਦਾ ਟੱਚ ਮੋਬਾਇਲ ਬਿਨਾਂ ਸਿਮ ਕਾਰਡ, ਹਵਾਲਾਤੀ ਜਗਰੂਪ ਸਿੰਘ ਪੁੱਤਰ ਹਰਜੀਤ ਸਿੰਘ ਦੇ ਬਕਸੇ ਵਿਚੋਂ ਇਕ ਚਾਰਜਰ ਅਤੇ ਟੁੱਟੀ ਹਾਲਤ ਵਿਚ ਹੈਂਡਫੋਨ ਬਰਾਮਦ ਹੋਇਆ, ਜਦੋਂ ਕਿ ਹਵਾਲਾਤੀ ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਪਾਸੋਂ ਇਕ ਟੱਚ ਮੋਬਾਇਲ ਮਾਰਕਾ ਰੈੱਡਮੀ ਸਮੇਡ ਸਿਮ ਕਾਰਡ ਬਰਾਮਦ ਹੋਇਆ।
ਸਹਾਇਕ ਸੁਪਰੀਡੈਂਟ ਦਰਸ਼ਨ ਸਿੰਘ ਦੀ ਸ਼ਿਕਾਇਤ ਅਨੁਸਾਰ ਥਾਣਾ ਕੋਤਵਾਲੀ ਪੁਲਸ ਨੇ ਇਨ੍ਹਾਂ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਜੇਲ੍ਹ ਵਿਚ ਕਰੋੜਾਂ ਰੁਪਏ ਦਾ ਲੱਗਾ ਹੋਇਆ ਜੈਮਰ ਹੋਣ ਦੇ ਬਾਵਜੂਦ ਵਾਰ-ਵਾਰ ਬੈਰਕਾਂ/ਚੱਕੀਆਂ ਵਿਚੋਂ ਮੋਬਾਇਲ ਬਰਾਮਦ ਹੋਣ ਨਾਲ ਜੇਲ੍ਹ ਪ੍ਰਸ਼ਾਸ਼ਨ ਸਵਾਲਾਂ ਦੇ ਘੇਰੇ ਵਿਚ ਹੈ। ਜ਼ਿਕਰਯੋਗ ਹੈ ਕਿ ਸਤੰਬਰ 2006 ਤੋਂ ਲੈ ਕੇ ਹੁਣ ਤੱਕ ਇਸ ਜੇਲ੍ਹ ਵਿਚੋਂ ਲਗਭਗ 450 ਤੋਂ ਵੱਧ ਮੋਬਾਇਲ ਬਰਾਮਦ ਹੋਏ ਅਤੇ ਪਿਛਲੇ 4 ਸਾਲਾਂ ਦੌਰਾਨ 8 ਜੇਲ੍ਹ ਸੁਪਰੀਡੈਂਟ ਤਬਦੀਲ ਹੋਏ ਪਰ ਮੋਬਾਇਲਾਂ ਦੀ ਸਪਲਾਈ ਬੰਦ ਨਹੀਂ ਹੋਈ।
ਵਿਦੇਸ਼ ਰਹਿੰਦੇ ਪਤੀ ਨੇ ਕੁੜੀ ਦੇ ਸੁਫ਼ਨੇ ਕੀਤੇ ਚਕਨਾਚੂਰ, ਇਨਸਾਫ਼ ਲਈ 6 ਮਹੀਨਿਆਂ ਤੋਂ ਖਾ ਰਹੀ ਠੋਕਰਾਂ
NEXT STORY