ਜਲਾਲਾਬਾਦ (ਸੇਤੀਆ) - ਜਬਰ-ਜ਼ਨਾਹ ਦੇ ਝੂਠੇ ਜਾਲ ’ਚ ਫਸਾ ਕੇ ਬਲੈਕਮੇਲ ਕਰਨ ਅਤੇ ਫਿਰ ਰਾਜ਼ੀਨਾਮੇ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲੇ ਗਿਰੋਹ ਤੋਂ ਬਾਅਦ ਸੋਮਵਾਰ ਦੇਰ ਰਾਤ ਨੂੰ ਇਕ ਹੋਰ ਬਲੈਕਮੈਲ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਔਰਤ ਅਤੇ ਲੜਕੀ ਦੇ ਨਾਲ ਨੌਜਵਾਨ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਬੀਤੇ 2 ਦਿਨ ਪਹਿਲਾਂ ਹਲਕਾ ਜਲਾਲਾਬਾਦ ’ਚੋਂ ਪੱਤਰਕਾਰਾਂ ਵਲੋਂ ਬਲੈਕਮੇਲਿੰਗ ਦੇ ਬਲਾਤਕਾਰ ਦੇ ਕੇਸਾਂ ’ਚ ਫਸਾਉਣ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਇਕ ਹੋਰ ਮਾਮਲਾ ਸਾਹਮਣੇ ਆ ਗਿਆ।
ਇਸ ਮਾਮਲੇ ’ਚ 2 ਔਰਤਾਂ ਅਤੇ 1 ਨੌਜਵਾਨ ਵਲੋਂ ਬਲੈਕਮੈਲਿੰਗ ਅਤੇ 376 ਦੇ ਮਾਮਲੇ ਸਬੰਧੀ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਰਾਜ ਕੁਮਾਰ ਦੇ ਦੋਸਤ ਨੇ ਦੱਸਿਆ ਕਿ ਉਕਤ ਲੋਕਾਂ ਨੇ ਪੰਜ ਲੱਖ ਦੀ ਮੰਗ ਕੀਤੀ ਅਤੇ ਕਿਹਾ ਕਿ ਪੈਸੇ ਨਾ ਦੇਣ ’ਤੇ ਉਹ 376 ਅਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦੇਣਗੇ। ਰਾਜ ਕੁਮਾਰ ਨੇ ਕਿਹਾ ਕਿ ਉਸ ਨੇ 20 ਹਜ਼ਾਰ ਰੁਪਏ ਦੇਣ ਦੇ ਲਈ ਉਨ੍ਹਾਂ ਨੂੰ ਆਪਣੀ ਦੁਕਾਨ ’ਤੇ ਬੁਲਾ ਲਿਆ ਅਤੇ ਨਾਲ ਹੀ ਪੁਲਸ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ। ਮੌਕੇ ’ਤੇ ਪੁੱਜੇ ਐੱਸ. ਐੱਚ. ਓ. ਲੇਖ ਰਾਜ ਬੱਟੀ ਨੇ ਉਕਤ ਲੋਕਾਂ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਵੀਡੀਓ ’ਚ ਕੁੜੀ ਪੁਲਸ ਵਲੋਂ ਕਾਬੂ ਕਰਨ ਤੋਂ ਬਾਅਦ ਬਲੈਕਮੈਲ ਹੋਣ ਵਾਲੇ ਵਿਅਕਤੀ ਦੇ ਪੈਰਾਂ ’ਚ ਡਿੱਗ ਕੇ ਮਾਫੀ ਮੰਗਦੀ ਨਜ਼ਰ ਆਈ।
ਬਾਦਲਾਂ ਖਿਲਾਫ ਅਕਾਲੀ ਆਗੂਆਂ ਦਾ ਸਿਧਾਂਤਕ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ : ਸੁਖਦੇਵ ਢੀਂਡਸਾ
NEXT STORY