ਪਟਿਆਲਾ (ਜੋਸਨ) : ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਇੱਕ ਸਾਲ ਪਹਿਲਾਂ ਹੀ ਆਪਣਾ ਖੇਮਾ ਬਦਲ ਲਿਆ ਸੀ। ਉਨ੍ਹਾਂ ਨੇ ਬਕਾਇਦਾ ਤੌਰ ’ਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਆਪਣੀ ਕੋਠੀ ’ਚ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਸੀ, ਉਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਤੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁੱਖ ਮੰਤਰੀ ਰੰਧਾਵਾ ਦਾ ਵੀ ਵੱਡਾ ਇੱਕਠ ਕਰਕੇ ਸਨਮਾਨ ਕੀਤਾ ਸੀ, ਜਿਸ ਕਾਰਨ ਨਵੀਂ ਵਜਾਰਤ ’ਚ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ ਤੇ ਮੰਤਰੀ ਬਣਾਇਆ ਜਾ ਸਕਦਾ ਹੈ। ਮਦਨ ਲਾਲ ਜਲਾਲਪੁਰ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਤੋਂ 15 ਸਾਲ ਪਹਿਲਾਂ ਆਜ਼ਾਦ ਤੌਰ ’ਤੇ ਚੋਣ ਜਿੱਤੇ ਸਨ, ਇਸ ਲਈ ਜਲਾਲਪੁਰ ਦੇ ਚਰਨਜੀਤ ਸਿੰਘ ਚੰਨੀ ਨਾਲ ਮਿੱਤਰਤਾ ਕਿਸੇ ਤੋਂ ਲੁਕੀ ਛਿੱਪੀ ਨਹੀਂ ਹੈ। ਪਟਿਆਲਾ ਜ਼ਿਲ੍ਹੇ ’ਚ ਇਸ ਸਮੇਂ ਉਨ੍ਹਾਂ ਦੀ ਪੂਰੀ ਝੰਡੀ ਰਹੇਗੀ ਅਤੇ ਸ਼ਾਇਦ ਉਨ੍ਹਾਂ ਨੂੰ ਮੰਤਰੀ ਵੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦਲਿਤ ’ਤੇ ਦਾਅ ਖੇਡ ਕੇ ਹਾਈਕਮਾਨ ਨੇ ਅਕਾਲੀਆਂ ਦੇ ਸਾਹਮਣੇ ਪੇਸ਼ ਕੀਤੀ ਚੁਣੌਤੀ, ‘ਆਪ’ ਨੂੰ ਵੀ ਦਿੱਤਾ ਝਟਕਾ
ਜੇ ਕੈਪਟਨ ਅਮਰਿੰਦਰ ਸਿੰਘ 2 ਸਾਲ ਪਹਿਲਾਂ ਹੋਈ ਚਾਰ ਵਿਧਾਇਕਾਂ ਦੀ ਬਗਾਵਤ ਨੂੰ ਸਮਝ ਜਾਂਦੇ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿੱਚ ਦੋ ਤੋਂ ਢਾਈ ਸਾਲ ਪਹਿਲਾਂ ਚਾਰ ਵਿਧਾਇਕਾਂ ਨੇ ਉਨ੍ਹਾਂ ਖ਼ਿਲਾਫ਼ ਬਗਾਵਤ ਕੀਤੀ ਸੀ, ਜਿਸ ’ਚ ਵਿਧਾਇਕ ਮਦਨ ਲਾਲ ਜਲਾਲਪੁਰ ਸਮੇਤ ਤਿੰਨ ਹੋਰ ਵਿਧਾਇਕ ਸਨ। ਇਨ੍ਹਾਂ ਵਿਧਾਇਕਾਂ ਨੇ ਬਹੁਤ ਵੱਡੀਆਂ ਬਿਆਨਬਾਜੀਆਂ ਵੀ ਕੀਤੀਆਂ ਸਨ ਤੇ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜ਼ਿਲੇ ਤੋਂ ਬਗਾਵਤ ਦੀ ਚਿੰਗਾਰੀ ਨੂੰ ਨਾ ਸਮਝਿਆ ਤੇ ਚਾਰ ਵਿਧਾਇਕਾਂ ਨੂੰ ਘੂਰ ਕੇ ਚੁੱਪ ਕਰਵਾ ਦਿੱਤਾ। ਹਾਲਾਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਸਮਝ ਹੁੰਦੀ ਤਾਂ ਉਹ ਇਨ੍ਹਾਂ ਵਿਧਾਇਕਾਂ ਦਾ ਪੱਖ ਸੁਣਦੇ ਪਰ ਇਹ ਚਿੰਗਾਰੀ ਹੋਲੇ-ਹੋਲੇ ਸਾਰੇ ਪੰਜਾਬ ਵਿੱਚ ਫੈਲ ਗਈ ਅਤੇ 70 ਫੀਸਦੀ ਤੋਂ ਵੱਧ ਵਿਧਾਇਕ ਕੈਪਟਨ ਸਾਹਿਬ ਦੇ ਖ਼ਿਲਾਫ਼ ਹੋ ਉਤਰੇ, ਜਿਸਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈ।
ਇਹ ਵੀ ਪੜ੍ਹੋ : ਸਿੱਧੂ ਨੇ ਦਿੱਤਾ ਬ੍ਰਹਮ ਮਹਿੰਦਰਾ ਨੂੰ ਝਟਕਾ : ਡਿਪਟੀ ਸੀ. ਐੱਮ. ਦੇ ਵਧਾਈ ਬੋਰਡ ਵੀ ਰਹਿ ਗਏ ਨਾਤੇ ਧੋਤੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸਿੱਧੂ ਨੇ ਦਿੱਤਾ ਬ੍ਰਹਮ ਮਹਿੰਦਰਾ ਨੂੰ ਝਟਕਾ, ਡਿਪਟੀ ਸੀ. ਐੱਮ. ਦੇ ਵਧਾਈ ਬੋਰਡ ਵੀ ਰਹਿ ਗਏ ਨ੍ਹਾਤੇ ਧੋਤੇ
NEXT STORY