ਜਲੰਧਰ (ਸੋਮਨਾਥ) - ਪੰਜਾਬ ’ਚ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਅਤੇ ਨਿਰਮਾਣ ’ਤੇ ਪਾਬੰਦੀ ਸਬੰਧੀ ਕਾਨੂੰਨ ਤਾਂ ਬਣਾ ਦਿੱਤਾ ਗਿਆ ਹੈ ਪਰ ਇਸ ਨੂੰ ਲਾਗੂ ਕਰਨ ’ਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਬੁਰੀ ਤਰ੍ਹਾਂ ਫੇਲ ਸਾਬਿਤ ਹੋ ਰਹੀਆਂ ਹਨ। ਕੋਈ ਵੀ ਵਿਅਕਤੀ ਬਿਨਾਂ ਕਿਸੇ ਰੋਕ-ਟੋਕ ਦੇ ਆਸਾਨੀ ਨਾਲ ਪਲਾਸਟਿਕ ਕੈਰੀ ਬੈਗਜ਼ ’ਚ ਸਾਮਾਨ ਲਿਆ ਅਤੇ ਲਿਜਾ ਸਕਦਾ ਹੈ। ਅਪ੍ਰੈਲ 2016 ਤੋਂ ਪੂਰੇ ਪੰਜਾਬ ’ਚ ਪਲਾਸਟਿਕ ਕੈਰੀ ਬੈਗਜ਼ ਦੇ ਨਿਰਮਾਣ, ਸਟਾਕ, ਰੀ-ਸਾਈਕਲ, ਵੇਚਣ ਅਤੇ ਵਰਤੋਂ ਵਿਰੁੱਧ ਬਣਾਏ ਗਏ ਪੰਜਾਬ ਕੈਰੀ ਬੈਗਜ਼ ਕੰਟਰੋਲ ਐਕਟ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ
ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਐਕਸ਼ਨ ਗਰੁੱਪ ਅਗੇਂਸਟ ਪਲਾਸਟਿਕ ਪਾਲਿਊਸ਼ਨ (ਏਗੈਪ) ਨੇ ਸਥਾਨਕ ਲੋਕਲ ਬਾਡੀਜ਼ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜਲੰਧਰ ’ਚ ਪਲਾਸਟਿਕ ਕੈਰੀ ਬੈਗਜ਼ ’ਤੇ ਪਾਬੰਦੀ ਸਿਰਫ ਇਕ ਦਿਖਾਵਾ ਸਾਬਿਤ ਹੋ ਰਹੀ ਹੈ। ਐੱਨ. ਜੀ. ਓ. ਦੇ ਮੈਂਬਰ ਭੁਪੇਸ਼ ਸੁਗੰਧ, ਡਾ. ਨਵਨੀਤ ਭੁੱਲਰ, ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਖੋਸਲਾ ਨੇ ਇਥੇ ਕਿਹਾ ਕਿ ਨਗਰ ਨਿਗਮ ਵੱਲੋਂ ਪੰਜਾਬ ਪਲਾਸਟਿਕ ਕੈਰੀ ਬੈਗਜ਼ ਕੰਟਰੋਲ ਐਕਟ ਤਹਿਤ ਖਾਨਾਪੂਰਤੀ ਲਈ ਕੁਝ ਦਿਨ ਤਾਂ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਵਿਰੁੱਧ ਮੁਹਿੰਮ ਚਲਾਈ ਜਾਂਦੀ ਹੈ ਪਰ ਫਿਰ ਕਈ ਮਹੀਨੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਦਾ ਅਸਰ ਇਹ ਹੁੰਦਾ ਹੈ ਕਿ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਹੈ।
ਪੜ੍ਹੋ ਇਹ ਵੀ ਖ਼ਬਰ - ਰੇਲਵੇ ਲਾਈਨ ’ਤੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਲਾਏ ਕਤਲ ਦੇ ਦੋਸ਼
ਉਨ੍ਹਾਂ ਕਿਹਾ ਕਿ ਸਬਜ਼ੀਆਂ ਦੀਆਂ ਦੁਕਾਨਾਂ, ਡਿਪਾਰਟਮੈਂਟਲ ਸਟੋਰਾਂ ਅਤੇ ਬਾਜ਼ਾਰਾਂ ’ਚ ਹਰ ਦੁਕਾਨ ’ਤੇ ਪਲਾਸਟਿਕ ਕੈਰੀ ਬੈਗਜ਼ ਦੀ ਵਰਤੋਂ ਹੋ ਰਹੀ ਹੈ ਪਰ ਨਗਰ ਨਿਗਮ ਨੂੰ ਕੁਝ ਦਿਖਾਈ ਨਹੀਂ ਦਿੰਦਾ। ਮੁੱਖ ਤੌਰ ’ਤੇ ਜਲੰਧਰ ’ਚ ਧੜੱਲੇ ਨਾਲ ਪਲਾਸਟਿਕ ਕੈਰੀ ਬੈਗਜ਼ ਦੀ ਵਿਕਰੀ ਹੋ ਰਹੀ ਹੈ।
ਲਗਭਗ 8 ਮਹੀਨਿਆਂ ਤੋਂ ਪਲਾਸਟਿਕ ਕੈਰੀ ਬੈਗਜ਼ ਵਿਰੁੱਧ ਮੁਹਿੰਮ ਚਲਾ ਰਹੀ ਹੈ ‘ਏਗੈਪ’
ਭੁਪੇਸ਼ ਸੁਗੰਧ ਨੇ ਦੱਸਿਆ ਕਿ ਉਨ੍ਹਾਂ ਦਾ ਸੰਗਠਨ ‘ਏਗੈਪ’ ਲਗਭਗ 8 ਮਹੀਨਿਆਂ ਤੋਂ ਜ਼ਿਲ੍ਹੇ ’ਚ ਪਲਾਸਟਿਕ ਕੈਰੀ ਬੈਗਜ਼ ਵਿਰੁੱਧ ਮੁਹਿੰਮ ਚਲਾ ਰਿਹਾ ਹੈ ਅਤੇ ਨਗਰ ਨਿਗਮ ’ਚ ਅਧਿਕਾਰੀਆਂ ਨੂੰ ਬਦਲ ਦੇ ਤੌਰ ’ਤੇ ਸਟਾਰਚ ਬੈਗਜ਼ ਦੀ ਸ਼ੁਰੂਆਤ ਕਰਨ ਦਾ ਸੁਝਾਅ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਟਾਰਚ ਬੈਗ ਜੇਕਰ ਮਿੱਟੀ ’ਤੇ ਪਿਆ ਵੀ ਰਹੇ ਤਾਂ ਖੁਦ ਗਲ਼ ਜਾਂਦਾ ਹੈ। ਇਸ ਨਾਲ ਕੁਦਰਤ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਸਟਾਰਚ ਬੈਗਜ਼ ਪਾਣੀ ’ਚ ਸੌਖੇ ਤਰੀਕੇ ਨਾਲ ਘੁਲ ਜਾਂਦੇ ਹਨ ਅਤੇ ਇਸ ਨਾਲ ਸੀਵਰੇਜ ਬਲਾਕੇਜ ਦੀ ਸੰਭਾਵਨਾ ਵੀ ਘੱਟ ਹੈ।
ਪੜ੍ਹੋ ਇਹ ਵੀ ਖ਼ਬਰ - ਕੰਮ ਕਰਨ ਦੇ ਬਾਵਜੂਦ ਤਨਖ਼ਾਹ ਨਾ ਮਿਲਣ ’ਤੇ ਟਰੱਕ ਚਾਲਕ ਨੇ ਟਰੱਕ ’ਚ ਫਾਹਾ ਲਾ ਕੀਤੀ ਖੁਦਕਸ਼ੀ
ਪੀ. ਐੱਮ. ਆਈ. ਡੀ. ਸੀ. ਵੱਲੋਂ ਨਿਗਮ ਕਮਿਸ਼ਨਰਾਂ ਨੂੰ ਹੁਕਮ
ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈੱਲਪਮੈਂਟ ਕੰਪਨੀ (ਪੀ. ਐੱਮ. ਆਈ. ਡੀ. ਸੀ.) ਦੇ ਅਸਿਸਟੈਂਟ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਪੰਜਾਬ ਦੇ ਸਾਰੇ ਨਗਰ ਨਿਗਮ ਕਮਿਸ਼ਨਰਾਂ/ਐਗਜ਼ੀਕਿਊਟਿਵ ਅਫਸਰਾਂ (ਈ.ਓਜ਼) ਨੂੰ ਚਿੱਠੀ ਲਿਖ ਕੇ ਸੂਬੇ ’ਚ ਪੰਜਾਬ ਕੈਰੀ ਬੈਗਜ਼ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਕਿਹਾ ਹੈ। ਉਨ੍ਹਾਂ ਆਪਣੀ ਚਿੱਠੀ ’ਚ ਕਿਹਾ ਹੈ ਕਿ ਐਕਟ ਤਹਿਤ ਸੂਬੇ ’ਚ ਪਲਾਸਟਿਕ ਬੈਗਜ਼, ਪਲਾਸਟਿਕ ਕੱਪ, ਪਲਾਸਟਿਕ ਦੀਆਂ ਪਲੇਟਾਂ ਆਦਿ ਨੂੰ ਬਣਾਉਣ ਅਤੇ ਵੇਚਣ ਦੀ ਪੂਰੀ ਮਨਾਹੀ ਹੈ।
ਪੜ੍ਹੋ ਇਹ ਵੀ ਖ਼ਬਰ - ਪਾਕਿ ਸਮਰਥਿਤ ਅੱਤਵਾਦੀਆਂ ਅਤੇ ਭਾਰਤੀ ਸਮੱਗਲਰਾਂ ਤੋਂ ‘ਨਾਜਾਇਜ਼ ਹਥਿਆਰਾਂ ਦੀ ਵਧ ਰਹੀ ਬਰਾਮਦਗੀ’
ਅਕਾਲ ਤਖ਼ਤ ’ਤੇ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ’ਤੇ ਗੁਰਮਤਿ ਸਮਾਗਮ, ਜਥੇਦਾਰ ਨੇ ਕੌਮ ਦੇ ਨਾਂ ਪੜ੍ਹਿਆ ਸੰਦੇਸ਼
NEXT STORY