ਜਲੰਧਰ (ਜਸਪ੍ਰੀਤ) : ਜਲੰਧਰ ਦਿਹਾਤੀ ਪੁਲਸ ਵਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਏ. ਐੱਸ. ਆਈ ਰਛਪਾਲ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ 5 ਦੋਸ਼ੀਆਂ ਨੂੰ 4 ਲੱਖ 1 ਹਜ਼ਾਰ ਦੀ ਨਗਦੀ, 210 ਗ੍ਰਾਮ ਨਸ਼ੀਲੇ ਪਾਊਡਰ, ਇਕ ਸਕੂਟਰੀ, ਇਕ ਮੋਟਰਸਾਈਕਲ, ਦੋ ਚੈੱਕ ਬੁੱਕ, ਇਕ ਬੈਗ ਤੇ ਇਕ ਰਾਡ ਸਮੇਤ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਦੋਸ਼ੀਆਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ (32) ਵਾਸੀ ਪਿੰਡ ਕੋਟਲੀ ਗਾਜਰਾ, ਰਾਕੇਸ਼ ਕੁਮਾਰ ਉਰਫ ਕੇਸ਼ਾ (30) ਵਾਸੀ ਆਜਾਦ ਨਗਰ ਸ਼ਾਹਕੋਟ, ਬਲਵਿੰਦਰ ਸਿੰਘ ਉਰਫ ਰਾਜਾ (34) ਵਾਸੀ ਢਿੱਲਵਾ ਜ਼ਿਲਾ ਕਪੂਰਥਲਾ, ਹਰਪ੍ਰੀਤ ਸਿੰਘ ਉਰਫ ਟੀ.ਟੀ (32) ਵਾਸੀ ਲਸੂੜੀ ਤੇ ਗੁਰਵਿੰਦਰ ਸਿੰਘ ਉਰਫ ਸੋਨੂੰ ਵਾਸੀ ਹਵੇਲੀ ਪੱਤੀ ਮਲਸੀਆ ਵਜੋਂ ਹੋਈ ਹੈ। ਉਕਤ ਦੋਸ਼ੀਆਂ ਨੇ ਅੰਮਿਤ ਇੰਟਰਪ੍ਰਾਈਜਿਸ ਮਲਸੀਆ ਬ੍ਰਾਂਚ ਦੇ ਕਰਮਚਾਰੀਆਂ ਕੋਲੋਂ ਲੁੱਟ-ਖੋਹ ਕਰਨ ਦੇ ਜੁਰਮ ਨੂੰ ਕਬੂਲ ਕੀਤਾ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।
ਲੁਧਿਆਣਾ : ਕ੍ਰਿਕਟ ਮੈਚ 'ਤੇ ਸੱਟਾ ਲਾਉਣ ਵਾਲੇ 4 ਗ੍ਰਿਫਤਾਰ
NEXT STORY