ਲੁਧਿਆਣਾ (ਮਹੇਸ਼) : ਕ੍ਰਿਕਟ ਮੈਚਾਂ 'ਤੇ ਬੁੱਕੀਆਂ ਵਲੋਂ ਲਾਏ ਜਾ ਰਹੇ ਦੜਾ-ਸੱਟਾ ਸਬੰਧੀ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਮੋਹਿਤ ਅਰੋੜਾ ਪੁੱਤਰ ਕਰਮ ਚੰਦ, ਅਕੁੰਸ਼ ਅਰੋੜਾ ਪੁੱਤਰ ਸੁਭਾਸ਼ ਅਰੋੜਾ, ਅਭਿਸ਼ੇਕ ਕੁਮਾਰ ਪੁੱਤਰ ਓਮ ਪ੍ਰਕਾਸ਼ ਅਤੇ ਮਨਮੋਹਨ ਸਿੰਘ ਪੁੱਤਰ ਸੁਰਿੰਦਰ ਸਾਰੇ ਵਾਸੀ ਲੁਧਿਆਣਾ ਵਜੋਂ ਕੀਤੀ ਗਈ ਹੈ, ਜਦੋਂ ਕਿ ਸੋਨੂੰ ਸੂਦ ਵਾਸੀ ਜਮਾਲਪੁਰ ਨੂੰ ਗ੍ਰਿਫਤਾਰ ਕੀਤਾ ਜਾਣੇ ਅਜੇ ਬਾਕੀ ਹੈ।
ਇਸ ਸਾਰੇ ਧੰਦੇ ਦਾ ਕਿੰਗਪਿਨ ਮੋਹਿਤ ਅਰੋੜਾ ਦੱਸਿਆ ਜਾ ਰਿਹਾ ਹੈ, ਜਦੋਂ ਕਿ ਅੰਕੁਸ਼ ਅਰੋੜਾ ਪੈਸਿਆਂ ਦੀ ਕੁਲੈਕਸ਼ਨ ਕਰਦਾ ਸੀ। ਦੋਸ਼ੀਆਂ ਵਲੋਂ 24-6-18 ਨੂੰ ਇਰਾਂਚੀ ਕਾਲੋਨੀ ਥਰੀਕੇ ਰੋਡ, ਲੁਧਿਆਣਾ ਵਿਖੇ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਚੱਲ ਰਹੇ ਇਕ ਰੋਜ਼ਾ ਸੀਰੀਜ਼ ਮੈਚ 'ਤੇ ਮੋਬਾਇਲ ਫੋਨਾਂ ਅਤੇ ਲੈਪਟਾਪ ਰਾਹੀਂ ਸੱਟਾ ਲਾਇਆ ਜਾ ਰਿਹਾ ਸੀ, ਜਿਨ੍ਹਾਂ ਨੂੰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਪਾਸੋਂ 12 ਮੋਬਾਇਲ, ਇਕ ਲੈਪਟਾਪ, 2 ਹੋਟਸਪੋਟ, ਐਲ. ਸੀ. ਡੀ. ਸਮੇਤ ਰਿਮੋਟ ਅਤੇ ਸੈਟ ਟਾਪ ਬੌਕਸ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਸੜਕ ਹਾਦਸੇ 'ਚ ਇਕ ਹਲਾਕ, ਇਕ ਫੱਟੜ
NEXT STORY