ਜਲੰਧਰ(ਸੋਮਨਾਥ)— ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) 'ਤੇ ਨਿੱਜੀ ਚੈਨਲਾਂ ਨੂੰ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਮੀਡੀਆ ਚੈਨਲ ਨੂੰ ਦਿੱਤੇ ਆਪਣੀ ਇਕ ਇੰਟਰਵਿਊ 'ਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਇਸ ਸਬੰਧੀ ਦਿੱਲੀ ਦੇ ਥਾਣਾ ਨਾਰਥ 'ਚ ਉਨ੍ਹਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ. ਐੱਮ. ਸੀ. ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਦੇ ਮਨਜਿੰਦਰ ਸਿੰਘ ਸਿਰਸਾ ਨੇ ਅਸਤੀਫੇ ਦੀ ਮੰਗ ਕੀਤੀ ਹੈ। ਸਰਨਾ ਨੇ ਕਿਹਾ ਕਿ ਇਸ ਤਰ੍ਹਾਂ ਗੁਰੂਘਰ ਦੇ ਗੋਲਕ ਦੀ ਬਰਬਾਦੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਸਰਨਾ ਨੇ ਦੱਸਿਆ ਕਿ ਮੀਡੀਆ 'ਚ ਇਕ ਚੈਨਲ ਨੂੰ ਫਾਇਦਾ ਪਹੁੰਚਾਉਣ ਦਾ ਇਹ ਇਕੱਲਾ ਮਾਮਲਾ ਨਹੀਂ ਹੈ। ਇਸ ਤਰ੍ਹਾਂ ਦੇ ਲੱਗਭਗ 20 ਚੈਨਲ ਹੋਰ ਹਨ, ਜਿਨ੍ਹਾਂ ਨੂੰ ਧਾਰਮਿਕ ਪ੍ਰਚਾਰ-ਪ੍ਰਸਾਰ ਦੇ ਨਾਂ 'ਤੇ ਕਰੋੜਾਂ ਰੁਪਏ ਦਿੱਤੇ ਗਏ। ਸਰਨਾ ਦਾ ਕਹਿਣਾ ਹੈ ਕਿ ਪ੍ਰਚਾਰ ਦੀ ਆੜ 'ਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪ੍ਰਚਾਰ ਵੀ ਕਰਵਾਇਆ। ਉਨ੍ਹਾਂ ਦਾਅਵਾ ਕੀਤਾ ਕਿ ਚੈਨਲਾਂ ਨੂੰ ਦਿੱਤੀ ਗਈ ਰਕਮ ਦਾ ਹਿੱਸਾ ਕਮਿਸ਼ਨ ਦੇ ਰੂਪ 'ਚ ਡੀ. ਐੱਸ. ਜੀ. ਐੱਮ. ਸੀ. 'ਚ ਬੈਠੇ ਕਥਿਤ ਆਗੂਆਂ ਨੂੰ ਵੀ ਜਾਂਦਾ ਰਿਹਾ ਹੈ। ਸ਼੍ਰੋਅਦ (ਦਿੱਲੀ) ਦੇ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਜਿਨ੍ਹਾਂ ਚੈਨਲਾਂ ਨੂੰ ਕੰਟਰੈਕਟ ਦਿੱਤਾ ਗਿਆ ਹੈ, ਉਨ੍ਹਾਂ ਵਿਚ ਪੀ. ਟੀ. ਸੀ. ਚੈਨਲ ਅਤੇ ਟਾਈਮਜ਼ ਟੀ. ਵੀ. ਵੀ ਸ਼ਾਮਲ ਹਨ। ਫਤਿਹ ਚੈਨਲ ਨੂੰ ਭੁਗਤਾਨ ਕੀਤੀ ਗਈ ਰਕਮ ਬਾਰੇ ਉਨ੍ਹਾਂ ਦੱਸਿਆ ਕਿ ਮੀਡੀਆ ਰਿਪੋਰਟ ਮੁਤਾਬਕ ਇਸ ਚੈਨਲ ਨੂੰ 2015 'ਚ ਜਿਸ ਲਾਈਵ ਟੈਲੀਕਾਸਟ ਦੇ ਸਿਰਫ 11 ਹਜ਼ਾਰ ਰੁਪਏ ਦਿੱਤੇ ਜਾ ਰਹੇ ਸਨ, ਉਥੇ ਇਹ ਰਕਮ 2016 'ਚ ਵਧਾ ਕੇ ਲੱਗਭਗ ਢਾਈ ਲੱਖ ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਸਾਰੇ ਮਾਮਲੇ 'ਚ ਡੀ. ਐੱਸ. ਜੀ. ਐੱਮ. ਸੀ. ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕਿਸੇ ਵੀ ਚੈਨਲ ਨੂੰ ਕੰਟਰੈਕਟ ਦਿੱਤੇ ਜਾਣ 'ਤੇ ਉਨ੍ਹਾਂ ਦੇ ਅਤੇ ਜਨਰਲ ਸਕੱਤਰ ਸਿਰਸਾ ਦੇ ਦਸਤਖਤ ਹੁੰਦੇ ਹਨ ਅਤੇ ਜੇਕਰ ਸਿਰਸਾ ਮੌਜੂਦ ਨਾ ਹੋਏ ਤਾਂ ਸੰਯੁਕਤ ਸਕੱਤਰ ਦੇ ਦਸਤਖਤ ਅਤੇ ਸਹਿਮਤੀ ਜ਼ਰੂਰੀ ਹੁੰਦੀ ਹੈ ਅਤੇ ਅਜਿਹਾ ਹੀ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿਰਸਾ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਦਸਤਖਤਾਂ ਦੀ ਦੁਰਵਰਤੋਂ ਹੋਈ ਹੈ ਤਾਂ ਉਨ੍ਹਾਂ ਨੂੰ ਐੱਫ. ਆਈ. ਆਰ. ਦਰਜ ਕਰਵਾਉਣੀ ਚਾਹੀਦੀ ਹੈ।

ਮੇਰੀ ਗੈਰ-ਹਾਜ਼ਰੀ 'ਚ ਹੋਇਆ ਕੰਟਰੈਕਟ : ਸਿਰਸਾ
ਓਧਰ, ਬੀ. ਐੱਸ. ਜੀ. ਐੱਮ. ਸੀ. ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਟੀ. ਵੀ. ਚੈਨਲਾਂ ਨੂੰ ਦਿੱਤੇ ਗਏ ਕੰਟਰੈਕਟ ਅਤੇ ਚੈੱਕ ਸਾਈਨ ਉਨ੍ਹਾਂ ਦੀ ਗ਼ੈਰ-ਮੌਜੂਦਗੀ 'ਚ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਜਿਸ ਚੈਨਲ ਦੀ ਲੋਕਪ੍ਰਿਯਤਾ ਹੀ ਘੱਟ ਹੈ, ਨੂੰ ਟੈਲੀਕਾਸਟ ਲਈ ਲੱਖਾਂ ਰੁਪਏ ਦਾ ਭੁਗਤਾਨ ਕਰਨਾ ਗੋਲਕ ਦੀ ਬਰਬਾਦੀ ਹੈ। ਇਸ ਦੀ ਨਿਰਪੱਖ ਜਾਂਚ ਹੋਵੇਗੀ।
ਹਿੱਤ ਨੇ ਚੌਥੇ ਦਿਨ ਵੀ ਸੇਵਾ ਕਰ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਕੀਤੀ ਤਾਮੀਲ
NEXT STORY