ਜਲੰਧਰ (ਵਰੁਣ) : ਪਲਾਜ਼ਾ ਚੌਕ ਤੋਂ ਲੈ ਕੇ ਅਲੀ ਮੁਹੱਲਾ ਰੋਡ ਦੇ ਕੰਡੇ ਲੱਗਣ ਵਾਲੇ ਸੰਡੇ ਬਾਜ਼ਾਰ ਨੂੰ ਇਸ ਵਾਰ ਟਰੈਫਿਕ ਪੁਲਸ ਨਹੀਂ ਲੱਗਣ ਦੇਵੇਗੀ। ਸੰਡੇ ਬਾਜ਼ਾਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਨਿਗਮ ਅਤੇ ਟਰੈਫਿਕ ਪੁਲਸ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ, ਜਿਸ 'ਚ ਇਹ ਤੈਅ ਕੀਤਾ ਗਿਆ ਕਿ ਆਉਣ ਵਾਲੇ ਐਤਵਾਰ ਨੂੰ ਟ੍ਰੈਫਿਕ ਪੁਲਸ ਅਤੇ ਨਿਗਮ ਦੀਆਂ ਟੀਮਾਂ ਫੀਲਡ 'ਚ ਉਤਰਨਗੀਆਂ। ਇਸ ਦੌਰਾਨ ਰੋਡ 'ਤੇ ਲੱਗਣ ਵਾਲੀਆਂ ਫੜ੍ਹੀਆਂ ਅਤੇ ਰੇਹੜੀਆਂ ਨੂੰ ਜ਼ਬਤ ਕੀਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਵਲੋਂ ਕੀਤੀ ਗਈ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਡੀ. ਸੀ. ਪੀ. ਡੋਗਰਾ ਨੇ ਕਿਹਾ ਕਿ ਕਿਸੇ ਵੀ ਹਾਲਤ 'ਚ ਇਸ ਵਾਰ ਸੰਡੇ ਮਾਰਕੀਟ ਰੋਡ 'ਤੇ ਨਹੀਂ ਲੱਗਣ ਦਿੱਤੀ ਜਾਵੇਗੀ। ਸੰਡੇ ਮਾਰਕੀਟ ਰੈਣਕ ਬਾਜ਼ਾਰ 'ਚ ਲੱਗਦੀ ਸੀ ਪਰ ਕਾਫ਼ੀ ਸਾਲਾਂ ਤੋਂ ਸੰਡੇ ਮਾਰਕੀਟ ਨੇ ਗੰਭੀਰ ਰੂਪ ਧਾਰਨ ਕਰ ਲਿਆ, ਜੋ ਅਜੇ ਕੰਟਰੋਲ 'ਚ ਨਹੀਂ। ਉਨ੍ਹਾਂ ਕਿਹਾ ਕਿ ਇਸ ਵਾਰ ਰੈਣਕ ਬਾਜ਼ਾਰ 'ਚ ਸੰਡੇ ਮਾਰਕੀਟ ਲੱਗੇਗੀ ਜਦਕਿ ਪਲਾਜ਼ਾ ਚੌਕ ਤੋਂ ਲੈ ਕੇ ਅਲੀ ਮੁਹੱਲਾ ਅਤੇ ਨਕੋਦਰ ਚੌਕ ਰੋਡ 'ਤੇ ਫੜ੍ਹੀਆਂ ਅਤੇ ਰੇਹੜੀਆਂ ਲਗਾਈਆਂ ਗਈਆਂ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕੀਤਾ ਜਾਵੇਗਾ। ਦੱਸ ਦਈਏ ਕਿ 'ਜਗ ਬਾਣੀ' ਸੰਡੇ ਬਾਜ਼ਾਰ ਦੇ ਗੰਭੀਰ ਰੂਪ ਨੂੰ ਲੈ ਕੇ ਖਬਰਾਂ ਪ੍ਰਕਾਸ਼ਿਤ ਕਰ ਚੁੱਕੀ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਹੁਣ ਹਰਕਤ 'ਚ ਆ ਚੁੱਕਾ ਹੈ।
ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਸੰਡੇ ਨੂੰ ਦੁੱਗਣੀ ਟੀਮ ਨਾਲ ਉਹ ਨਿਗਮ ਦੀਆਂ ਟੀਮਾਂ ਨੂੰ ਨਾਲ ਲੈ ਕੇ ਫੀਲਡ 'ਚ ਉਤਣਨਗੇ ਅਤੇ ਸੰਡੇ ਬਾਜ਼ਾਰ 'ਤੇ ਕਾਰਵਾਈ ਹੋਵੇਗੀ। ਸੰਡੇ ਮਾਰਕੀਟ ਕਾਰਨ ਉਕਤ ਰੋਡ 'ਤੇ ਐਤਵਾਰ ਸਵੇਰ ਤੋਂ ਲੈ ਕੇ ਰਾਤ ਤੱਕ ਲੰਮਾ ਜਾਮ ਰਹਿੰਦਾ ਹੈ। ਜਾਮ 'ਚ ਸਿਵਲ ਹਸਪਤਾਲ ਆਉਣ ਜਾਣ ਵਾਲੀ ਐਂਬੂਲੈਂਸ ਵੀ ਫਸੀ ਰਹਿੰਦੀ ਸੀ। ਜੇਕਰ ਪ੍ਰਸ਼ਾਸਨ ਸੰਡੇ ਮਾਰਕੀਟ ਨੂੰ ਰੋਡ 'ਤੇ ਲੱਗਣ ਤੋਂ ਰੋਕ ਸਕਿਆ ਤਾਂ ਸ਼ਹਿਰ ਵਾਸੀਆਂ ਨੂੰ ਇਕ ਵੱਡੀ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕਦੀ ਹੈ।
ਧੁੱਪ ਵੀ ਚੜ੍ਹੀ ਤੇ ਠੰਡ ਵੀ ਅੜੀ, ਅਜੇ ਕੁੱਝ ਦਿਨ ਹੋਰ ਸਤਾਏਗੀ ਠੰਡ
NEXT STORY