ਚੰਡੀਗੜ੍ਹ (ਏਜੰਸੀਆਂ) : ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਭਾਵੇਂ ਵੀਰਵਾਰ ਤਿੱਖੀ ਧੁੱਪ ਚੜ੍ਹੀ ਪਰ ਸੀਤ ਲਹਿਰ ਤੋਂ ਲੋਕਾਂ ਨੂੰ ਖਾਸ ਰਾਹਤ ਨਹੀਂ ਮਿਲੀ। ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਪੰਜਾਬ 'ਚ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ਵਿਖੇ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ 1 ਡਿਗਰੀ ਘੱਟ ਸੀ। ਬਠਿੰਡਾ ਵਿਖੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੀ, ਜੋ ਆਮ ਨਾਲੋਂ 2 ਡਿਗਰੀ ਘੱਟ ਹੈ। ਪਠਾਨਕੋਟ ਵਿਖੇ 6, ਜਲੰਧਰ ਨੇੜੇ ਆਦਮਪੁਰ ਵਿਖੇ 3.9, ਹਲਵਾਰਾ ਵਿਖੇ 4.8, ਫਰੀਦਕੋਟ ਵਿਖੇ 3.6 ਅਤੇ ਗੁਰਦਾਸਪੁਰ ਵਿਖੇ 7 ਡਿਗਰੀ ਸੈਲਸੀਅਸ ਤਾਪਮਾਨ ਸੀ। ਲੁਧਿਆਣਾ ਅਤੇ ਪਟਿਆਲਾ 'ਚ ਦੋਹਾਂ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ 6.8 ਸੀ।
ਹਰਿਆਣਾ ਦੇ ਹਿਸਾਰ 'ਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਘੱਟ ਸੀ। ਹਰਿਆਣਾ 'ਚ ਇਹ ਸਭ ਤੋਂ ਠੰਡਾ ਸ਼ਹਿਰ ਸੀ। ਅੰਬਾਲਾ ਵਿਖੇ 6.8, ਕਰਨਾਲ ਵਿਖੇ 7.4, ਰੋਹਤਕ ਵਿਖੇ 5 ਅਤੇ ਸਿਰਸਾ ਵਿਖੇ 6 ਡਿਗਰੀ ਸੈਲਸੀਅਸ ਤਾਪਮਾਨ ਸੀ। ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਐਤਵਾਰ ਸ਼ਾਮ ਤੱਕ ਮੌਸਮ ਖੁਸ਼ਕ ਰਹੇਗਾ। ਸੋਮਵਾਰ ਤੋਂ ਇਸ ਦੇ ਮੁੜ ਖਰਾਬ ਹੋ ਜਾਣ ਦੀ ਸੰਭਾਵਨਾ ਹੈ।
ਹਿਮਾਚਲ 'ਚ 12 ਲਈ ਓਰੈਂਜ ਚਿਤਾਵਨੀ
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਵੀਰਵਾਰ ਤਿੱਖੀ ਧੁੱਪ ਚੜ੍ਹੀ ਪਰ ਮੌਸਮ ਵਿਭਾਗ ਨੇ 11 ਤੋਂ 14 ਤੱਕ ਸੂਬੇ 'ਚ ਬਹੁਤ ਸਾਰੀਆਂ ਥਾਵਾਂ 'ਤੇ ਭਾਰੀ ਮੀਂਹ ਅਤੇ ਬਰਫਬਾਰੀ ਦਾ ਅਨੁਮਾਨ ਲਾਇਆ ਹੈ। 12 ਜਨਵਰੀ ਨੂੰ ਸਿਰਫ ਇਕ ਦਿਨ ਲਈ ਓਰੈਂਜ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਦਿਨ ਸੂਬੇ 'ਚ ਕਈ ਥਾਵਾਂ 'ਤੇ ਵਿਸ਼ੇਸ਼ ਤੌਰ 'ਤੇ ਭਾਰੀ ਬਰਫਬਾਰੀ ਹੋ ਸਕਦੀ ਹੈ। ਨੀਵੇਂ ਇਲਾਕਿਆਂ 'ਚ ਤੇਜ਼ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨ ਵਿਭਾਗ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਕੇਲਾਂਗ ਵਿਖੇ ਵੀਰਵਾਰ ਘੱਟੋ-ਘੱਟ ਤਾਪਮਾਨ ਮਨਫੀ 14.6 ਸੀ। ਕਲਪਾ ਵਿਖੇ ਮਨਫੀ 9.1, ਮਨਾਲੀ ਵਿਖੇ ਮਨਫੀ 7.8, ਡਲਹੌਜ਼ੀ ਵਿਖੇ ਮਨਫੀ 5.6, ਕੁਫਰੀ ਵਿਖੇ ਮਨਫੀ 5.2 ਅਤੇ ਸ਼ਿਮਲਾ ਵਿਖੇ ਮਨਫੀ 3.7 ਵਿਖੇ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ 'ਚ ਭਾਰੀ ਬਰਫਬਾਰੀ ਕਾਰਣ 879 ਸੜਕਾਂ ਬੰਦ ਹਨ।
ਦਿੱਲੀ 'ਚ ਹਵਾ ਦੀ ਗੁਣਵੱਤਾ ਸੁਧਰੀ
ਕੌਮੀ ਰਾਜਧਾਨੀ ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਸੁਧਾਰ ਹੋਇਆ ਹੈ। ਵੀਰਵਾਰ ਇਥੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 2020 ਸੀ। ਰਾਜਧਾਨੀ 'ਚ ਮੀਂਹ ਪੈਣ ਅਤੇ ਹਵਾ ਚੱਲਣ ਕਾਰਣ ਇਹ ਸੁਧਾਰ ਹੋਇਆ ਹੈ। ਇੱਥੇ ਘੱਟੋ-ਘੱਟ ਤਾਪਮਾਨ 'ਚ ਵੀ ਕਮੀ ਹੋਈ ਹੈ। ਵੀਰਵਾਰ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਕੀਤਾ ਗਿਆ ਸੀ, ਜਿਹੜਹ ਬੁੱਧਵਾਰ ਨਾਲੋਂ 4 ਡਿਗਰੀ ਘੱਟ ਹੈ।
ਬੱਬੂ ਮਾਨ ਦੀਆਂ ਵਧੀਆਂ ਮੁਸ਼ਕਲਾਂ, ਮੀਰ ਆਲਮ ਭਾਈਚਾਰੇ ਨੇ ਦਿੱਤਾ ਮੰਗ ਪੱਤਰ
NEXT STORY