ਜਲੰਧਰ (ਮਹੇਸ਼)—ਸਮੂਹ ਨਗਰ ਵਾਸੀਆਂ ਅਤੇ ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਕੈਂਸਰ ਰੋਕੋ ਮੁਫਤ ਚੈੱਕਅਪ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਕਲਾਂ ਵਿਖੇ ਲਾਇਆ ਗਿਆ। ਬਲਵਿੰਦਰ ਸਿੰਘ ਪਿੰਦੀ ਟਿਵਾਣਾ ਯੂ. ਕੇ. ਨੇ ਦੱਸਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਵੀ ਕੀਤਾ। ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਪਿੰਦੀ ਟਿਵਾਣਾ ਨੇ ਕਿਹਾ ਕਿ ਇਸ ਕੈਂਸਰ ਕੈਂਪ ਦਾ ਲੋਕਾਂ ਨੇ ਭਰਪੂਰ ਲਾਭ ਲਿਆ। ਕੈਂਪ ਵਿਚ ਇੰਦਰ ਸਿੰਘ ਸ਼ਾਹ, ਕੀਰਤਨ ਰਾਮ ਪ੍ਰਧਾਨ, ਮਹਿੰਦਰ ਸਿੰਘ ਭੁੱਲਰ, ਬਲਵਿੰਦਰ ਸਿੰਘ, ਜੱਗੀ ਟਿਵਾਣਾ, ਨੰਬਰਦਾਰ ਬਲਵਿੰਦਰ ਬੰਗਾ, ਬਖਸ਼ੋ ਯੂ. ਕੇ., ਕੁਲਵਿੰਦਰ ਕੌਰ, ਪ੍ਰਿਤਪਾਲ ਸਿੰਘ ਚਾਹਲ, ਗ੍ਰਾਮ ਪੰਚਾਇਤ ਕੋਟ ਕਲਾਂ ਆਦਿ ਮੌਜੂਦ ਸਨ।
25 ਸਾਲਾ ਨੌਜਵਾਨ ਨੇ ਫਾਹਾ ਲੱਗਾ ਕੀਤੀ ਖੁਦਕੁਸ਼ੀ
NEXT STORY