ਜਲੰਧਰ (ਬਿਊਰੋ)- ਦਿੱਲੀ 'ਚ ਫਿਊਚਰ ਪਾਵਰਲਿਫਟਿੰਗ ਅਕੈਡਮੀ ਫੈਡਰੇਸ਼ਨ ਵੱਲੋਂ ਬੈਂਚ ਪ੍ਰੈਸ ਅਤੇ ਡੈੱਡਲਿਫਟ ਮੁਕਾਬਲਾ ਕਰਵਾਇਆ ਗਿਆ। ਜਿਸ 'ਚ ਦੇਸ਼ ਭਰ ਦੇ ਪਹਿਲਵਾਨਾਂ ਨੇ ਭਾਗ ਲਿਆ। 74 ਕਿਲੋ ਵਰਗ 'ਚ ਜਲੰਧਰ ਦੇ ਭਾਨੂ ਪ੍ਰਤਾਪ ਪਠਾਨੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਭਾਨੂ ਨੂੰ ਸਭ ਤੋਂ ਵੱਧ ਭਾਰ ਚੁੱਕਣ ਲਈ ਉਨ੍ਹਾਂ ਦੀ ਸ਼੍ਰੇਣੀ 'ਚ ਸਭ ਤੋਂ ਮਜ਼ਬੂਤ ਆਦਮੀ ਦਾ ਪੁਰਸਕਾਰ ਵੀ ਦਿੱਤਾ ਗਿਆ। ਇਹ ਮੁਕਾਬਲਾ ਦਿੱਲੀ ਦੇ ਦਵਾਰਕਾ ਮੋਰ ਸਥਿਤ ਰਾਇਲ ਪੈਲੇਸ 'ਚ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ- 'ਜ਼ਿਆਦਾ ਪੈਸਾ ਮਿਲਣ 'ਤੇ ਘਮੰਡ ਵੀ ਆ ਜਾਂਦਾ ਹੈ', ਕਪਿਲ ਦੇਵ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਣਾਈ ਖਰੀ-ਖਰੀ
ਭਾਨੂ ਪਠਾਨੀਆ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਪਿਤਾ ਮਰਹੂਮ ਸੁਰੇਸ਼ ਸਿੰਘ ਪਠਾਨੀਆ ਅਤੇ ਮਾਤਾ ਸੁਨੀਤਾ ਪਠਾਨੀਆ ਨੂੰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਵੀ ਪਹਿਲਵਾਨੀ ਕਰਦੇ ਸਨ, ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਪਹਿਲਵਾਨੀ ਸ਼ੁਰੂ ਕੀਤੀ। ਹੁਣ ਆਉਣ ਵਾਲੇ ਸਮੇਂ 'ਚ ਰਾਸ਼ਟਰੀ ਪੱਧਰ 'ਤੇ ਮੁਕਾਬਲੇ ਸ਼ੁਰੂ ਹੋਣਗੇ। ਇਸ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਸੁਫ਼ਨਾ ਦੇਸ਼ ਲਈ ਸੋਨ ਤਮਗਾ ਜਿੱਤਣਾ ਹੈ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਹੋਵੇਗੀ ਪਾਕਿਸਤਾਨ vs ਅਫਗਾਨਿਸਤਾਨ ਵਨਡੇ ਸੀਰੀਜ਼, ਇਸ ਤਾਰੀਖ਼ ਨੂੰ ਹੋਵੇਗੀ ਸ਼ੁਰੂਆਤ
ਇਸ ਤੋਂ ਪਹਿਲਾਂ ਵੀ ਭਾਨੂ ਕਈ ਮੁਕਾਬਲੇ ਜਿੱਤ ਚੁੱਕੇ ਹਨ। ਉਹ ਸੂਰਿਆ ਇਨਕਲੇਵ ਸਥਿਤ ਫਿਟਮੈਕਸ ਜਿਮ 'ਚ ਰਾਜਨ ਪਠਾਨੀਆ ਤੋਂ ਟਰੇਨਿੰਗ ਲੈਂਦੇ ਹਨ। ਇਸ ਦੇ ਨਾਲ ਹੀ ਉਹ ਜਲੰਧਰ ਦੇ ਸ੍ਰੀਮਾਨ ਹਸਪਤਾਲ 'ਚ ਮਾਰਕੀਟਿੰਗ ਦੀ ਨੌਕਰੀ ਕਰਦਾ ਹੈ। ਭਾਨੂ ਦੀ ਮਾਂ ਸੁਨੀਤਾ ਪਠਾਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਪਿਤਾ ਦੇ ਮਾਰਗ 'ਤੇ ਚੱਲ ਰਿਹਾ ਹੈ। ਉਹ ਆਪਣੇ ਪੁੱਤਰ ਨੂੰ ਦੇਸ਼ ਲਈ ਮੈਡਲ ਜਿੱਤਦੇ ਦੇਖਣਾ ਚਾਹੁੰਦੀ ਹੈ। ਉਨ੍ਹਾਂ ਦਾ ਪੁੱਤਰ ਵੀ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ 'ਚ ਲੱਗਾ ਹੋਇਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪਿਲ ਦੇਵ ਦੇ ਬਿਆਨ 'ਤੇ ਆਇਆ ਜਡੇਜਾ ਦਾ ਜਵਾਬ, ਕਿਹਾ-ਖਿਡਾਰੀਆਂ 'ਚ ਨਹੀਂ ਕਿਸੇ ਤਰ੍ਹਾਂ ਦਾ ਹੰਕਾਰ
NEXT STORY