ਜਲੰਧਰ (ਖੁਰਾਣਾ)- ਜਲੰਧਰ ’ਚ ਚੰਗੇ ਅਹੁਦੇ ’ਤੇ ਰਿਹਾ ਇਕ ਵੱਡਾ ਅਫ਼ਸਰ, ‘‘ਯਾਰ, ਤੁਹਾਡੇ ਸ਼ੂਜ਼ ਬੜੇ ਵਧੀਆ ਹਨ, ਕਿਹੜੇ ਬ੍ਰਾਂਡ ਦੇ ਹਨ।’’ ਸਾਹਮਣੇ ਵਾਲਾ, ‘‘ਗੁੱਚੀ ਦੇ ਹਨ, ਬੜੇ ਕੰਫਰਟੇਬਲ ਹਨ, ਅਮਰੀਕਾ ਤੋਂ ਲਿਆਇਆ ਸੀ।’’ ਅਫ਼ਸਰ, ‘‘ਅੱਛਾ, ਮੈਂ ਵੀ ਬੜੀ ਦੇਰ ਤੋਂ ਇਸੇ ਬ੍ਰਾਂਡ ਦੇ ਸ਼ੂਜ਼ ਲੱਭ ਰਿਹਾ ਹਾਂ।’’ ਸਾਹਮਣੇ ਵਾਲਾ ‘‘ਸਰ, ਤੁਹਾਡੇ ਪੈਰ ਦਾ ਕੀ ਸਾਈਜ਼ ਹੈ।’’
ਅਫ਼ਸਰ, ‘‘ਅੱਠ’’। ਜਵਾਬ ਆਇਆ, ‘‘ਮੇਰਾ ਨੰਬਰ ਵੀ ਅੱਠ ਹੀ ਹੈ... ਲਓ ਇਨ੍ਹਾਂ ਨੂੰ ਪਹਿਨ ਕੇ ਦੇਖੋ।’’ ਸ਼ੂਜ਼ ਪਹਿਣਨ ਤੋਂ ਬਾਅਦ ਅਫ਼ਸਰ ਨੂੰ ਉਹ ਪਸੰਦ ਆ ਜਾਂਦੇ ਹਨ। ਥੋੜੀ ਨਾਂਹ ਨੁੱਕਰ ਹੁਦੀ ਹੈ, ਸਾਹਮਣੇ ਵਾਲਾ ਜ਼ੋਰ ਪਾਉਂਦਾ ਹੈ ਕਿ ਸਾਬ੍ਹ, ਇਹੀ ਪਹਿਨ ਲਓ, ਮੈਂ ਨਵੇਂ ਹੀ ਲੈ ਕੇ ਆਇਆ ਹਾਂ।’’
ਅਜਿਹੇ ’ਚ ਅਫ਼ਸਰ ਸਾਹਿਬ ਉਹ ਸ਼ੂਜ਼ ਖੁਦ ਪਹਿਨ ਲੈਂਦੇ ਹਨ ਤੇ ਸਾਹਮਣੇ ਵਾਲੇ ਨੂੰ ਇਕ ਸਲਿਪਰ ਦੀ ਜੋੜੀ ਦੇ ਦਿੱਤੀ ਜਾਂਦੀ ਹੈ, ਜਿਸ ਨੂੰ ਪਹਿਨ ਕੇ ਉਹ ਮਾਯੂਸੀ ਨਾਲ ਘਰ ਪਰਤ ਜਾਂਦਾ ਹੈ। ‘ਗੁੱਚੀ ਦੇ ਸ਼ੂਜ਼’ ਨਾਲ ਸੰਬੰਧਤ ਇਹ ਘਟਨਾ ਨਾ ਸਿਰਫ਼ ਅਫ਼ਸਰ ਦੇ ਫ੍ਰੈਂਡ ਸਰਕਲ ਸਗੋਂ ਸ਼ਹਿਰ ਦੇ ਇਲੀਟ ਵਰਗ ’ਚ ਵੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਸ ਤੋਂ ਬਾਅਦ ਅਫ਼ਸਰ ਵਲੋਂ ਗੁੱਚੀ ਦੀ ਬੈਲਟ ਦੀ ਵੀ ਡਿਮਾਂਡ ਕਰ ਲਈ ਜਾਂਦੀ ਹੈ।
ਕੁੱਲ ਮਿਲਾ ਕੇ ਸਾਹਮਣੇ ਵਾਲੇ ਨੂੰ ਲੱਗਭਗ 1 ਲੱਖ ਰੁਪਏ ਦਾ ਫਟਕਾ ਲੱਗਦਾ ਹੈ ਪਰ ਅਫ਼ਸਰ ਨਾਲ ਕੰਮ ਹੋਣ ਦੇ ਨਾਤੇ ਉਹ ਇਸ ਨੂੰ ਖੁਸ਼ੀ-ਖੁਸ਼ੀ ਸਹਿਣ ਕਰ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ’ਚ ਚਰਚਾ ਹੈ ਕਿ ਕਿਸੇ ਨੂੰ ਆਪਣੇ ਜਾਲ ’ਚ ਫਸਾਉਣ ਤੇ ਆਪਣਾ ਹਲਵਾ ਮਾਂਡਾ ਬਣਾਉਣ ਦੀ ਕਲਾ ਸਿੱਖਣੀ ਹੈ ਤਾਂ ਇਸ ਸਾਹਿਬ ਤੋਂ ਸਿੱਖੋ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁੈਂਟ ਕਰਕੇ ਦਿਓ ਆਪਣਾ ਜਵਾਬ
ਪਤੀ ਨਾਲ ਦਵਾਈ ਲੈਣ ਨਿਕਲੀ ਜਨਾਨੀ ਨਾਲ ਰਾਹ ’ਚ ਵਾਪਰਿਆ ਭਾਣਾ, ਇੰਨੀ ਭਿਆਨਕ ਆਵੇਗੀ ਮੌਤ ਸੋਚਿਆ ਨਾ ਸੀ
NEXT STORY