ਜਲੰਧਰ/ਅਪਰਾ- ਦੇਰ ਸ਼ਾਮ ਸਥਾਨਕ ਬਸਪਾ ਆਗੂ ਦੇ ਭਤੀਜੇ ਦਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅੱਡਾ ਫਿਲੌਰ ਵਾਲਾ ਅਪਰਾ 'ਚ ਆਪਣੀ ਦੁਕਾਨ ਕਰਦੇ ਬਹੁਜਨ ਸਮਾਜ ਪਾਰਟੀ ਦੇ ਸੈਕਟਰ ਪ੍ਰਧਾਨ ਪੁਰੂਸ਼ੋਤਮ ਸ਼ੋਤਾ ਦੇ ਭਤੀਜੇ ਰਾਮ ਸਰੂਪ ਦਾ ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਰਾਮ ਸਰੂਪ ਦੀ ਲਾਸ਼ ਉਸ ਦੀ ਦੁਕਾਨ ਦੇ ਸਾਹਮਣੇ ਛੱਪੜ ਨੇੜਿਓਂ ਬਰਾਮਦ ਹੋਈ। ਘਟਨਾ ਦੇ ਸਬੰਧ 'ਚ ਜਦੋਂ ਰਾਮ ਸਰੂਪ ਦੇ ਪਰਿਵਾਰਕ ਮੈਂਬਰਾਂ ਤੇ ਬਸਪਾ ਵਰਕਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਘਟਨਾ ਸਥਾਨ 'ਤੇ ਇੱਕਠੇ ਹੋ ਕੇ ਅਪਰਾ-ਫਿਲੌਰ ਮੁੱਖ ਮਾਰਗ 'ਤੇ ਧਰਨਾ ਲਗਾ ਦਿੱਤਾ।
ਇਸ ਮੌਕੇ ਰਾਮ ਸਰੂਪ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਈ ਵਾਰ ਮੁੱਖ ਮੰਤਰੀ ਪੰਜਾਬ ਸਰਕਾਰ, ਐਸ. ਐਸ. ਪੀ. ਜਲੰਧਰ (ਦਿਹਾਤੀ) ਅਤੇ ਡੀ. ਐਸ. ਪੀ. ਫਿਲੌਰ ਨੂੰ ਲਿਖਤ ਸ਼ਿਕਾਇਤਾਂ ਦੇ ਚੁਕੇ ਹਨ ਕਿ ਰਾਮ ਸਰੂਪ ਦੀ ਜਾਨ ਨੂੰ ਖਤਰਾ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜੇਕਰ ਪੁਲਸ ਇਨ੍ਹਾ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਇਹ ਘਟਨਾ ਨਾ ਹੁੰਦੀ। ਰਾਮ ਸਰੂਪ 'ਤੇ ਪਹਿਲਾਂ ਵੀ ਦੋ ਵਾਰ ਜਾਨਲੇਵਾ ਹਮਲਾ ਹੋ ਚੁਕਿਆ ਹੈ। ਡੀ. ਐਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਕਰਤਾਰਪੁਰ ਕਾਰੀਡੋਰ 'ਤੇ ਬਾਦਲ ਦਾ ਸੁਝਾਅ, ਪਾਕਿ ਨੂੰ ਜ਼ਮੀਨ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰੇ ਸਰਕਾਰ
NEXT STORY