ਜਲੰਧਰ (ਵਰੁਣ): ਦਿੱਲੀ 'ਚ 13 ਸਾਲਾ ਬੱਚੇ ਨਾਲ ਕੁਕਰਮ ਕਰ ਕੇ ਜਲੰਧਰ 'ਚ ਆਪਣੇ ਰਿਸ਼ਤੇਦਾਰ ਦੇ ਘਰ 'ਚ ਲੁਕਿਆ ਬੈਠਾ 63 ਸਾਲਾ ਬਜ਼ੁਰਗ ਵਾਰਡ ਨੰਬਰ 80 ਦੇ ਕੌਂਸਲਰ ਦੇ ਬੁਣੇ ਜਾਲ 'ਚ ਫਸ ਗਿਆ। ਆਪਣੇ ਜਾਲ 'ਚ ਫਸਾਉਣ ਤੋਂ ਬਾਅਦ ਕੌਂਸਲਰ ਨੇ ਤੁਰੰਤ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ। ਤੁਰੰਤ ਮੌਕੇ 'ਤੇ ਪਹੁੰਚੀ ਪੁਲਸ ਨੇ ਉਕਤ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਕੌਂਸਲਰ ਵੱਲੋਂ ਿਦੱਤੇ ਕ੍ਰਾਈਮ ਬ੍ਰਾਂਚ ਦੇ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਅਤੇ ਵੀਡੀਓ ਕਾਲ ਜ਼ਰੀਏ ਦੋਸ਼ੀ ਦੀ ਪਛਾਣ ਵੀ ਕਰਵਾ ਲਈ ਹੈ। ਦੇਰ ਸ਼ਾਮ ਦਿੱਲੀ ਪੁਲਸ ਦੀ ਟੀਮ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਉਥੋਂ ਰਵਾਨਾ ਹੋ ਗਈ ਸੀ।
ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ
ਜਾਣਕਾਰੀ ਦਿੰਦਿਆਂ ਵਾਰਡ ਨੰਬਰ 80 ਦੇ ਕੌਂਸਲਰ ਦੇਸ ਰਾਜ ਜੱਸਲ ਨੇ ਦੱਸਿਆ ਕਿ ਨਿਊ ਰਵਿਦਾਸ ਨਗਰ ਦੀ ਗਲੀ ਨੰਬਰ 4 'ਚ ਰਹਿਣ ਵਾਲੇ ਰਾਕੇਸ਼ ਝਾਅ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਰਾਕੇਸ਼ ਇਕ ਫੈਕਟਰੀ 'ਚ ਕੰਮ ਕਰਦਾ ਹੈ। ਕੌਂਸਲਰ ਨੇ ਦੱਸਿਆ ਕਿ ਰਾਕੇਸ਼ ਕੋਲ ਪਿਛਲੇ 2-3 ਦਿਨਾਂ ਤੋਂ ਦਿੱਲੀ 'ਚ ਰਹਿਣ ਵਾਲਾ 63 ਸਾਲਾ ਇਕ ਰਿਸ਼ਤੇਦਾਰ ਆਇਆ ਹੋਇਆ ਸੀ। ਉਕਤ ਰਿਸ਼ਤੇਦਾਰ ਇਹ ਕਹਿ ਕੇ ਉਥੇ ਘਰ 'ਚ ਰਹਿ ਰਿਹਾ ਸੀ ਕਿ ਘਰੇਲੂ ਝਗੜਾ ਹੋਣ 'ਤੇ ਉਹ ਆਪਣਾ ਘਰ ਕੁਝ ਦਿਨਾਂ ਲਈ ਛੱਡ ਆਇਆ ਹੈ। ਬਜ਼ੁਰਗ 'ਤੇ ਵਿਸ਼ਵਾਸ ਕਰ ਕੇ ਰਾਕੇਸ਼ ਨੇ ਉਕਤ ਰਿਸ਼ਤੇਦਾਰ ਨੂੰ ਆਪਣੇ ਘਰ 'ਚ ਪਨਾਹ ਦੇ ਦਿੱਤੀ ਪਰ ਸੋਮਵਾਰ ਨੂੰ ਰਾਕੇਸ਼ ਕੋਲ ਦਿੱਲੀ ਦੀ ਕ੍ਰਾਈਮ ਬ੍ਰਾਂਚ ਤੋਂ ਫੋਨ ਆਇਆ ਕਿ ਉਸਦਾ ਰਿਸ਼ਤੇਦਾਰ ਵਿਨੋਦ ਝਾਅ ਦਿੱਲੀ 'ਚ 13 ਸਾਲਾ ਬੱਚੇ ਨਾਲ ਕੁਕਰਮ ਕਰ ਕੇ ਭੱਜਿਆ ਹੈ। ਫੋਨ ਆਉਣ ਤੋਂ ਬਾਅਦ ਰਾਕੇਸ਼ ਡਰ ਗਿਆ ਅਤੇ ਸਿੱਧਾ ਕੌਂਸਲਰ ਜੱਸਲ ਕੋਲ ਗਿਆ। ਮਾਮਲਾ ਕੌਂਸਲਰ ਕੋਲ ਪਹੁੰਚਿਆ ਤਾਂ ਉਨ੍ਹਾਂ ਮਕਸੂਦਾਂ ਚੌਕ 'ਚ ਸਥਿਤ ਆਪਣੇ ਦਫਤਰ ਦੀ ਨੇੜਲੀ ਇਮਾਰਤ 'ਚ ਬੈਂਕ ਦੇ ਏ. ਟੀ. ਐੱਮ. ਵਿਚੋਂ ਪੈਸੇ ਕਢਵਾਉਣ ਦਾ ਬਹਾਨਾ ਲਾ ਕੇ ਬਜ਼ੁਰਗ ਰਿਸ਼ਤੇਦਾਰ ਵਿਨੋਦ ਝਾਅ ਨੂੰ ਬੁਲਾਉਣ ਲਈ ਕਿਹਾ। ਜਿਉਂ ਹੀ ਵਿਨੋਦ ਨੂੰ ਲੈ ਕੇ ਰਾਕੇਸ਼ ਪੈਸੇ ਕਢਵਾਉਣ ਲਈ ਏ. ਟੀ. ਐੱਮ. ਲਿਆਇਆ ਤਾਂ ਕੌਂਸਲਰ ਜੱਸਲ ਨੇ ਉਸਨੂੰ ਆਪਣੇ ਦਫਤਰ ਵਿਚ ਬਿਠਾ ਲਿਆ ਅਤੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦੇ ਦਿੱਤੀ।
ਇਹ ਵੀ ਪੜ੍ਹੋ : ਸੰਗਰੂਰ 'ਚ ਵੱਡੀ ਵਾਰਦਾਤ: ਟਿਕ-ਟਾਕ ਸਟਾਰ ਖ਼ੁਸ਼ੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਸੂਚਨਾ ਮਿਲਣ 'ਤੇ ਤੁਰੰਤ ਟੀਮ ਸਮੇਤ ਮੌਕੇ 'ਤੇ ਪਹੁੰਚੇ। ਸਾਰਾ ਮਾਮਲਾ ਜਾਣਨ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਨਾਲ ਸੰਪਰਕ ਕੀਤਾ। ਪੁਲਸ ਨੇ ਵੀਡੀਓ ਕਾਲਿੰਗ ਜ਼ਰੀਏ ਬਜ਼ੁਰਗ ਦੀ ਪਛਾਣ ਵੀ ਕਰਵਾ ਦਿੱਤੀ। ਦਿੱਲੀ ਪੁਲਸ ਨੇ ਦੋਸ਼ੀ ਨੂੰ ਪਛਾਣ ਕੇ ਜਲੰਧਰ ਪੁਲਸ ਨੂੰ ਆਪਣੀ ਹਿਰਾਸਤ 'ਚ ਰੱਖਣ ਲਈ ਕਿਹਾ। ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦੀ ਹਿਰਾਸਤ ਵਿਚ ਹੈ, ਜਿਸ ਦਾ ਨਾਂ ਵਿਨੋਦ ਝਾਅ (63) ਨਿਵਾਸੀ ਸੰਤ ਨਗਰ ਹੈ। ਉਸ ਖਿਲਾਫ ਥਾਣਾ ਸਰੂਪ ਨਗਰ ਵਿਚ ਧਾਰਾ 377 ਅਤੇ ਪੋਸਕੋ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਛਾਣ ਕਰਨ ਉਪਰੰਤ ਦਿੱਲੀ ਪੁਲਸ ਦੀ ਟੀਮ ਉਸ ਦੀ ਗ੍ਰਿਫਤਾਰੀ ਲਈ ਰਵਾਨਾ ਹੋ ਚੁੱਕੀ ਹੈ।
ਚੰਡੀਗੜ੍ਹ 'ਚ ਫ਼ੌਜ, ਪੁਲਸ, ਪੈਰਾ-ਮਿਲਟਰੀ ਫੋਰਸ ਨਾਲ ਸਬੰਧਿਤ ਸਾਮਾਨ ਦੀ ਵਿਕਰੀ 'ਤੇ ਰੋਕ
NEXT STORY