ਜਲੰਧਰ (ਜ.ਬ)- ਸਿਵਲ ਹਸਪਤਾਲ ’ਚ ਹੁਣ ਸੁਧਾਰ ਹੋਣ ਲੱਗਾ ਹੈ। ਕਰੀਬ 40 ਸਾਲ ਪਹਿਲਾਂ ਹਸਪਤਾਲ ’ਚ ਬਣੇ ਮੋਬਾਇਲ, ਹੋਮਿਓਪੈਥੀ ਰੂਮ ਦੇ ਨਾਲ-ਨਾਲ ਆਸੇ-ਪਾਸੇ ਵੀ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ, ਹਸਪਤਾਲ ’ਚ ਕਾਫ਼ੀ ਇਮਾਰਤਾਂ ਕਾਫ਼ੀ ਪੁਰਾਣੀਆਂ ਹੋਣ ਦੇ ਨਾਲ-ਨਾਲ ਕੰਡਮ ਵੀ ਹੋ ਚੁੱਕੀਆਂ ਹਨ। ਇਸ ਸਬੰਧੀ ਕਈ ਵਾਰ ਹਸਪਤਾਲ ਦੇ ਮੈਡੀਕਲ ਸੁਪਰਡੈਂਟਾਂ (ਐੱਮ. ਐੱਸ.) ਨੂੰ ਪੱਤਰ ਵੀ ਲਿਖੇ ਤਾਂ ਜੋ ਇਮਾਰਤਾਂ ਨੂੰ ਠੀਕ ਕੀਤਾ ਜਾ ਸਕੇ।
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਡੀ. ਸੀ. ਜਸਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਵੇਖਿਆ ਕਿ ਹਸਪਤਾਲ ਦੀ ਇਮਾਰਤ ਅਤੇ ਹਸਪਤਾਲ ਦੇ ਮੁੱਖ ਗੇਟ ਨੂੰ ਜਾਣ ਵਾਲੀ ਸੜਕ ਜਿੱਥੋਂ ਐਂਟਰੀ ਹੁੰਦੀ ਹੈ, ਉਸ ਸੜਕ ਦੀ ਵੀ ਹਾਲਤ ਖ਼ਸਤਾ ਹੋ ਚੁੱਕੀ ਸੀ। ਇਸ ਸਬੰਧੀ ਉਨ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ ਸੁਖਚੈਨ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪੂਰੀ ਸੂਚੀ ਤਿਆਰ ਕਰਨ ਲਈ ਕਿਹਾ ਤਾਂ ਜੋ ਪੂਰਾ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾ ਸਕੇ। ਐਕਸੀਅਨ ਸੁਖਚੈਨ ਸਿੰਘ ਨੇ ਕੁਝ ਹੀ ਸਮੇਂ ’ਚ ਸੂਚੀ ਤਿਆਰ ਕਰਕੇ ਡੀ. ਸੀ. ਜਸਪ੍ਰੀਤ ਸਿੰਘ ਨੂੰ ਭੇਜ ਦਿੱਤੀ ਅਤੇ ਹਸਪਤਾਲ ਨੂੰ 80 ਲੱਖ ਰੁਪਏ ਮਿਲੇ।
ਇਹ ਵੀ ਪੜ੍ਹੋ : ਹੁਣ ਸ਼ਮਸ਼ਾਨਘਾਟਾਂ ਤੋਂ ਹੀ ਮਿਲੇਗਾ ‘ਡੈੱਥ ਸਰਟੀਫਿਕੇਟ', ਜਲੰਧਰ ਨਗਰ ਨਿਗਮ ਨੇ ਬਣਾਈ ਇਹ ਯੋਜਨਾ
ਇਸ ਤੋਂ ਬਾਅਦ ਨਿਰਮਾਣ ਦੇ ਕੰਮ ਸ਼ੁਰੂ ਹੋ ਗਏ ਹਨ। ਬੁੱਧਵਾਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜੀਵ ਸ਼ਰਮਾ, ਐਕਸੀਅਨ ਸੁਖਚੈਨ ਸਿੰਘ ਤੇ ਐੱਸ. ਡੀ. ਓ. ਨਿਜੇਸ਼ ਸ਼ਰਮਾ ਨੇ ਆਈ ਮੋਬਾਇਲ ’ਚ ਉਸਾਰੀ ਅਧੀਨ ਕਮਰਿਆਂ ਦਾ ਨਿਰੀਖਣ ਕੀਤਾ। ਡਾ. ਰਾਜੀਵ ਅਤੇ ਐਕਸੀਅਨ ਸੁਖਚੈਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਸਦਕਾ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਰਕਾਰ ਦੇ ਸਖ਼ਤ ਹੁਕਮ ਹਨ ਕਿ 31 ਮਾਰਚ ਤੋਂ ਪਹਿਲਾਂ-ਪਹਿਲਾਂ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਵਿਖੇ ਜੇਲ੍ਹ 'ਚ ਬੰਦ ਨੌਜਵਾਨ ਦਾ ਹੈਰਾਨੀਜਨਕ ਕਾਰਾ ਵੇਖ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ
NEXT STORY