ਜਲੰਧਰ (ਰਾਹੁਲ)— ਜਲੰਧਰ ਸਣੇ ਸਮੁੱਚੇ ਪੰਜਾਬ ਅਤੇ ਉੱਤਰੀ ਭਾਰਤ 'ਚ ਇਸ ਵਾਰ ਦੀ ਸਰਦੀ ਆਏ ਦਿਨ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਠੰਡ ਨੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਘਰਾਂ 'ਚ ਦੁਬਕਣ ਲਈ ਮਜਬੂਰ ਕੀਤਾ ਹੋਇਆ ਹੈ। ਜਲੰਧਰ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਸ਼ਨੀਵਾਰ ਦੇ ਤਾਪਮਾਨ 8. 8 ਡਿਗਰੀ ਸੈਲਸੀਅਸ ਤੋਂ ਇਕ ਡਿਗਰੀ ਸੈਲਸੀਅਸ ਵਧ ਕੇ 9. 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਤੋਂ ਘਟ ਕੇ 4. 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਮੌਸਮ ਵਿਭਾਗ ਦੀ ਮੰਨੀਏ ਤਾਂ 30 ਤੋਂ 31 ਦਸੰਬਰ ਤੱਕ ਆਸਮਾਨ 'ਚ ਬੱਦਲਾਂ ਦਾ ਹੀ ਬੋਲਬਾਲਾ ਰਹੇਗਾ। ਦਿਨ ਵੇਲੇ ਹਲਕੀ ਧੁੱਪ ਦੀ ਚਮਕ ਕਾਰਣ ਦੇਰ ਰਾਤ ਅਤੇ ਸਵੇਰੇ ਵੇਲੇ ਧੁੰਦ ਕਾਰਣ ਵਿਜ਼ੀਬਿਲਟੀ ਪ੍ਰਭਾਵਿਤ ਹੋ ਸਕਦੀ ਹੈ।
ਅਗਲੇ ਦਿਨਾਂ ਦੌਰਾਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 9 ਤੋਂ 11 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਅਤੇ ਘੱਟ ਤੋਂ ਘੱਟ ਤਾਪਮਾਨ 3 ਤੋਂ 7 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਨੇ 31 ਦਸੰਬਰ ਅਤੇ 1 ਜਨਵਰੀ 2020 ਨੂੰ ਆਸਮਾਨ 'ਚ ਬੱਦਲ ਛਾਏ ਰਹਿਣ, ਕੁਝ ਕੁ ਸਮੇਂ ਲਈ ਮਾਮੂਲੀ ਧੁੱਪ ਨਿਕਲਣ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਹੈ। ਨਵੇਂ ਸਾਲ 'ਚ ਜ਼ਿਆਦਾ ਤੋਂ ਜ਼ਿਆਦਾ ਅਤੇ ਘੱਟ ਤੋਂ ਘੱਟ ਤਾਪਮਾਨ ਦਾ ਫਰਕ 4 ਡਿਗਰੀ ਸੈਲਸੀਅਸ ਤੱਕ ਪਹੁੰਚਣ, 2 ਜਨਵਰੀ ਨੂੰ ਇਹ ਫਰਕ ਤਕਰੀਬਨ 2 ਡਿਗਰੀ ਸੈਲਸੀਅਸ ਰਹਿਣ, 3 ਅਤੇ 4 ਜਨਵਰੀ ਨੂੰ ਘੱਟ ਤੋਂ ਘੱਟ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਦਾ ਫਰਕ 4 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਏ ਇਹ ਸੰਦੇਸ਼
ਸੋਸ਼ਲ ਮੀਡੀਆ 'ਤੇ ਸਰਦੀ ਨਾਲ ਜੁੜੇ ਸੰਦੇਸ਼ਾਂ ਅਤੇ ਵੀਡੀਓਜ਼ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧ ਰਹੀ ਹੈ। ਅਜਿਹਾ ਹੀ ਇਕ ਸੰਦੇਸ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜੋ ਕਿ ਇਸ਼ਨਾਨ (ਨਹਾਉਣ) ਦੇ ਵੱਖ-ਵੱਖ ਤਰੀਕਿਆਂ ਨੂੰ ਦਰਸਾਉਂਦਾ ਹੈ, ਜੋ ਇਸ ਤਰ੍ਹਾਂ ਹੈ -
ਠੰਡ ਵਧ ਰਹੀ ਹੈ। ਹੁਣ ਇਸ਼ਨਾਨ ਦੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ . . . . .
1 ਕੰਕੜੀ ਇਸ਼ਨਾਨ-ਇਸ ਇਸ਼ਨਾਨ 'ਚ ਪਾਣੀ ਦੀਆਂ ਬੂੰਦਾਂ ਨੂੰ ਆਪਣੇ 'ਤੇ ਛਿੜਕਾਉਂਦੇ ਹੋਏ ਮੂੰਹ ਧੋਤਾ ਜਾ ਸਕਦਾ ਹੈ ।
2 ਨਲ ਨਮਸਕਾਰ ਇਸ਼ਨਾਨ-ਇਸ 'ਚ ਤੁਸੀਂ ਨਲ ਨੂੰ ਨਮਸਤੇ ਕਰ ਲਓ, ਇਸ਼ਨਾਨ ਮੰਨਿਆ ਜਾਵੇਗਾ।
3 ਪਾਣੀ ਸਿਮਰਨ ਇਸ਼ਨਾਨ-ਇਹ ਉੱਚ ਕੋਟੀ ਦਾ ਇਸ਼ਨਾਨ ਹੈ, ਇਸ ਨੂੰ ਰਜਾਈ 'ਚ ਬੈਠਿਆਂ ਹੀ ਨਹਾਉਣ ਨੂੰ ਯਾਦ ਕਰ ਲਓ, ਨਹਾਇਆ ਮੰਨਿਆ ਜਾਵੇਗਾ।
ਸੀਤਕਾਲ ਨੂੰ ਵੇਖਦੇ ਹੋਏ ਤਿੰਨ ਆਧੁਨਿਕ ਇਸ਼ਨਾਨ
1 . ਆਨਲਾਈਨ ਇਸ਼ਨਾਨ-ਕੰਪਿਊਟਰ 'ਤੇ ਗੰਗਾ ਦੇ ਸੰਗਮ ਦੀ ਫੋਟੋ ਕੱਢ ਕੇ ਉਸ 'ਤੇ 3 ਵਾਰ ਮਾਊਸ ਕਲਿੱਕ ਕਰੋ ਅਤੇ ਫੇਸਬੁਕ 'ਤੇ ਉਸ ਨੂੰ ਬੈਕਰਾਊਂਡ ਫੋਟੋ ਵਜੋਂ ਲਾਓ।
2. ਦਰਪਣ ਇਸ਼ਨਾਨ-ਦਰਪਣ 'ਚ ਆਪਣੇ ਪਰਛਾਵੇਂ ਨੂੰ ਵੇਖ ਕੇ ਇਕ-ਇਕ ਕਰ ਕੇ ਤਿੰਨ ਮੱਗ ਪਾਣੀ ਸ਼ੀਸ਼ੇ 'ਤੇ ਸੁੱਟੋ ਅਤੇ ਹਰ ਵਾਰ ਓਹਹਹਾ ਕਰੋ।
3. ਵਰਚੁਅਲ ਇਸ਼ਨਾਨ-ਸੂਰਜ ਵੱਲ ਪਿੱਠ ਕਰਕੇ ਆਪਣੇ ਪਰਛਾਵੇਂ 'ਤੇ ਲੋਟੇ ਨਾਲ ਪਾਣੀ ਦੀ ਧਾਰ ਸੁੱਟੋ ਅਤੇ ਜ਼ੋਰ-ਜ਼ੋਰ ਨਾਲ ਹਰ-ਹਰ ਗੰਗੇ ਚਿੱਲਾਓ। ਯਕੀਨਨ ਤਾਜ਼ਗੀ ਮਹਿਸੂਸ ਹੋਵੇਗੀ।
ਕੋਲੇ ਦੀ ਖਦਾਨ 'ਚੋਂ 65 ਮਜ਼ਦੂਰਾਂ ਨੂੰ ਬਚਾਉਣ ਵਾਲੇ ਇੰਜੀਨੀਅਰ 'ਤੇ ਬਣੇਗੀ ਫਿਲਮ
NEXT STORY