ਜਲੰਧਰ (ਖੁਰਾਣਾ)– ਐੱਨ. ਜੀ. ਟੀ. ਨੇ ਸ਼ੁੱਕਰਵਾਰ ਪੰਜਾਬ ਸੂਬੇ ਨੂੰ ਠੋਸ ਕੂੜੇ ਅਤੇ ਤਰਲ ਰਹਿੰਦ-ਖੂੰਹਦ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕਰਨ ਕਰਕੇ 2000 ਕਰੋੜ ਤੋਂ ਵੱਧ ਦਾ ਜਿਹੜਾ ਜੁਰਮਾਨਾ ਲਾਇਆ ਹੈ, ਉਸ ਦੇ ਪਿੱਛੇ ਜਿੱਥੇ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਲਾਪਰਵਾਹ ਅਧਿਕਾਰੀ ਹਨ, ਉਥੇ ਹੀ ਜਲੰਧਰ ਨਗਰ ਨਿਗਮ ਦੀ ਨਾਲਾਇਕੀ ਵੀ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਵੱਲੋਂ ਜਲੰਧਰ ਵਿਚ ਪਿਛਲੇ ਲੰਮੇ ਸਮੇਂ ਤੋਂ ਮਾਨੀਟਰਿੰਗ ਕਮੇਟੀ ਨੂੰ ਭੇਜਿਆ ਜਾ ਰਿਹਾ ਹੈ, ਜਿਸ ਨੇ ਵਰਿਆਣਾ ਵਿਚ ਸਾਲਿਡ ਵੇਸਟ ਮੈਨੇਜਮੈਂਟ ਖ਼ਿਲਾਫ਼ ਪਲਾਂਟ ਲਾਉਣ ਅਤੇ ਹੋਰ ਪ੍ਰਬੰਧ ਕਰਨ ’ਤੇ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਬਾਰੇ ਕਈ ਸੁਝਾਅ ਅਤੇ ਨਿਰਦੇਸ਼ ਦਿੱਤੇ ਪਰ ਜਲੰਧਰ ਨਿਗਮ ਨਾਲ ਜੁੜੇ ਅਧਿਕਾਰੀਆਂ ਨੇ ਇਨ੍ਹਾਂ ਹੁਕਮਾਂ ਅਤੇ ਸੁਝਾਵਾਂ ਦੀ ਕੋਈ ਪ੍ਰਵਾਹ ਤੱਕ ਨਹੀਂ ਕੀਤੀ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ
ਨਿਗਮ ਨੇ ਬਾਇਓ-ਮਾਈਨਿੰਗ ਪਲਾਂਟ ਤਾਂ ਲਾਇਆ ਪਰ ਫਿਲਹਾਲ ਸਿਰਫ਼ ਖ਼ਾਨਾਪੂਰਤੀ
ਐੱਨ. ਜੀ. ਟੀ. ਵੱਲੋਂ ਜਲੰਧਰ ਨਿਗਮ ਨੂੰ ਕਈ ਸਾਲਾਂ ਤੋਂ ਸਾਲਿਡ ਵੇਸਟ ਮੈਨੇਜਮੈਂਟ ਲਈ ਕਿਹਾ ਜਾ ਰਿਹਾ ਸੀ ਅਤੇ ਕੁਝ ਹੀ ਦਿਨਾਂ ਬਾਅਦ ਜਲੰਧਰ ਨਿਗਮ ਨੂੰ ਵਿਸ਼ੇਸ਼ ਜੁਰਮਾਨਾ ਲਾਏ ਜਾਣ ਦੀ ਵੀ ਤਿਆਰੀ ਹੋ ਰਹੀ ਸੀ। ਇਸ ਜੁਰਮਾਨੇ ਦੀ ਭਿਣਕ ਲੱਗਦੇ ਹੀ ਜਲੰਧਰ ਨਿਗਮ ਨੇ ਵਰਿਆਣਾ ਵਿਚ ਬਾਇਓ- ਮਾਈਨਿੰਗ ਪਲਾਂਟ ਲਾਉਣ ਦਾ ਪ੍ਰਸਤਾਵ ਤਿਆਰ ਕੀਤਾ, ਜਿਸ ਨੂੰ ਟਰਾਇਲ ਬੇਸ ’ਤੇ ਜੈਨਰੇਟਰ ਨਾਲ ਚਲਾਇਆ ਤਾਂ ਗਿਆ ਪਰ ਫਿਲਹਾਲ ਇਹ ਪਲਾਂਟ ਸਿਰਫ਼ ਇਕ ਖ਼ਾਨਾਪੂਰਤੀ ਹੀ ਹੈ। ਅਜੇ ਉਥੇ ਬਿਜਲੀ ਦਾ ਕੁਨੈਕਸ਼ਨ ਲੱਗਣਾ ਬਾਕੀ ਹੈ।
ਐਗਰੀਮੈਂਟ ਮੁਤਾਬਕ ਈਕੋਗ੍ਰੈਵ ਕੰਪਨੀ ਨੇ ਪ੍ਰਤੀ ਘੰਟਾ 65 ਟਨ ਕੂੜੇ ਨੂੰ ਪ੍ਰੋਸੈੱਸ ਕਰਨਾ ਅਤੇ ਪਲਾਂਟ ਲਗਾਤਾਰ 16 ਘੰਟੇ ਕੰਮ ਕਰੇਗਾ, ਜਿਸ ਨਾਲ 8 ਤੋਂ 10 ਲੱਖ ਟਨ ਕੂੜਾ 2 ਸਾਲਾਂ ’ਚ ਜਾ ਕੇ ਖ਼ਤਮ ਹੋਵੇਗਾ ਪਰ ਫਿਲਹਾਲ ਕਿਰਾਏ ’ਤੇ ਮਸ਼ੀਨਰੀ ਲੈ ਕੇ ਕੰਪਨੀ ਨੇ ਛੋਟਾ ਜਿਹਾ ਪਲਾਂਟ ਉਥੇ ਲਾਇਆ ਹੈ, ਜਿਹੜਾ ਪੂਰੇ ਦਿਨ ਵਿਚ ਸਿਰਫ 20 ਟਨ ਕੂੜਾ ਹੀ ਪ੍ਰੋਸੈੱਸ ਕਰ ਸਕੇਗਾ। ਫਿਲਹਾਲ ਕੰਪਨੀ ਨੇ ਨਿਗਮ ਕੋਲੋਂ ਉਹ ਮਸ਼ੀਨਰੀ ਵੀ ਮੰਗ ਲਈ ਹੈ, ਜਿਹੜੀ ਸਮਾਰਟ ਸਿਟੀ ਪਲਾਂਟ ਲਈ ਖ਼ੀਰੀਦੀ ਗਈ ਸੀ। ਇਹ ਮਸ਼ੀਨਰੀ ਇਸ ਸਮੇਂ ਸ਼ਹਿਰ ਦਾ ਕੂੜਾ ਢੋਅ ਰਹੀ ਹੈ ਅਤੇ ਇਸ ਨੂੰ ਸ਼ਾਇਦ ਹੀ ਨਿਗਮ ਯੂਨੀਅਨ ਵੱਲੋਂ ਵਪਸ ਦਿੱਤਾ ਜਾ ਸਕੇ। ਇਸ ਮਸ਼ੀਨਰੀ ਜ਼ਰੀਏ ਬਾਇਓ-ਮਾਈਨਿੰਗ ਪ੍ਰਕਿਰਿਆ ਜ਼ਰੀਏ ਨਿਕਲਣ ਵਾਲੇ ਆਰ. ਡੀ. ਐੱਫ. ਨੂੰ ਦਿੱਲੀ ਨੇੜੇ ਸਥਿਤ ਸੀਮੈਂਟ ਫੈਕਟਰੀ ਵਿਚ ਲਿਜਾਇਆ ਜਾਵੇਗਾ। ਫਿਰ ਜਾ ਕੇ ਬਾਇਓ-ਮਾਈਨਿੰਗ ਦਾ ਅਸਲ ਮਕਸਦ ਪੂਰਾ ਹੋਵੇਗਾ।
ਇਹ ਵੀ ਪੜ੍ਹੋ: ਅਮਰੀਕਾ ’ਚ ਕਤਲ ਕੀਤੇ ਕਪੂਰਥਲਾ ਦੇ ਪਰਮਵੀਰ ਨੂੰ ਭੈਣ ਨੇ ਸਿਰ 'ਤੇ ਕਲਗੀ ਸਜਾ ਕੇ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੇ ਚੋਰ ਗਿਰੋਹ ਦਾ ਪਰਦਾਫ਼ਾਸ਼, 17 ਮੋਟਰਸਾਈਕਲ ਤੇ 1200 ਨਸ਼ੀਲੀਆਂ ਗੋਲ਼ੀਆਂ ਸਣੇ 4 ਮੁਲਜ਼ਮ ਗ੍ਰਿਫ਼ਤਾਰ
NEXT STORY