ਜਲੰਧਰ (ਸ਼ੋਰੀ)— ਥਾਣਾ ਨੰਬਰ 5 ਦੀ ਪੁਲਸ ਵੱਲੋਂ ਭਾਜਪਾ ਨੇਤਾ ਸ਼ੀਤਲ ਅੰਗੁਰਾਲ, ਉਸ ਦੇ ਭਰਾ ਰਾਜਨ ਅੰਗੁਰਾਲ ਅਤੇ ਹੋਰ ਸਾਥੀਆਂ ਖਿਲਾਫ ਦਰਜ ਕੀਤੇ ਗਏ ਕੇਸ 'ਚ ਸ਼ੀਤਲ ਅੰਗੁਰਾਲ ਅਤੇ ਉਸ ਦੇ ਭਰਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੁਲਸ ਨੇ ਨਾਬਾਲਗ ਬੱਚੇ ਦੇ ਅਦਾਲਤ 'ਚ ਅੱਜ ਬੱਚੇ ਦੇ ਬਿਆਨ ਦਰਜ ਕਰ ਲਏ ਹਨ, ਉੱਥੇ ਹੀ ਇਸ ਮਾਮਲੇ 'ਚ ਬੀਤੇ ਦਿਨ ਨਾਬਾਲਗ ਬੱਚੇ ਦੀ ਮਾਂ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਉਹ ਬੋਲ ਰਹੀ ਹੈ ਕਿ ਉਸ ਦੇ ਬੇਟੇ ਦੇ ਖਾਲੀ ਕਾਗਜ਼ਾਂ ਉੱਤੇ ਸਾਈਨ ਕਰਵਾ ਕੇ ਸ਼ੀਤਲ ਅਤੇ ਉਸ ਦੇ ਭਰਾ ਨੂੰ ਫਸਾਇਆ ਗਿਆ ਹੈ।
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ
ਔਰਤ ਨੇ ਵੀਡੀਓ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਵਿਧਾਇਕ ਸੁਸ਼ੀਲ ਰਿੰਕੂ ਦੇ ਕਹਿਣ 'ਤੇ ਪੁਲਸ ਨੇ ਇਹ ਸਭ ਕੀਤਾ ਹੈ ਉੱਥੇ ਹੀ ਏ. ਸੀ. ਪੀ. ਕੈਂਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਾਬਾਲਗ ਨੇ ਚਾਈਲਡ ਵੈੱਲਫੇਅਰ ਅਧਿਕਾਰੀ ਦੇ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਦਿੱਤੀ ਸੀ ਅਤੇ ਇਸ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕੀਤਾ ਸੀ ਪੁਲਸ ਨੂੰ ਸ਼ੱਕ ਸੀ ਕਿ ਸੀਤਲ ਹਥਕੰਡੇ ਅਪਣਾ ਕੇ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਰਾਜ਼ੀਨਾਮਾ ਕਰਨ ਲਈ ਡਰਾ-ਧਮਕਾ ਸਕਦਾ ਹੈ, ਇਸ ਲਈ ਪੁਲਸ ਨੇ ਜੱਜ ਸਾਹਮਣੇ ਨਾਬਾਲਗ ਦੇ ਬਿਆਨ ਦਰਜ ਕਰਵਾਏ ਸਨ। ਪੁਲਸ ਨੇ ਇਸ ਮਾਮਲੇ 'ਚ ਆਪਣੀ ਡਿਊਟੀ ਨਿਭਾਈ ਹੈ ਨਾ ਕਿ ਕਿਸੇ ਸਿਫਾਰਿਸ਼ 'ਤੇ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ
ਸ਼ੀਤਲ ਦੇ ਕਾਰਨਾਮਿਆਂ ਤੋਂ ਲੋਕ ਜਾਣੂ : ਵਿਧਾਇਕ ਰਿੰਕੂ
ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਵੈਸਟ ਹਲਕੇ ਦੇ ਸਾਰੇ ਲੋਕ ਸ਼ੀਤਲ ਅੰਗੂਰਾਲ ਦੇ ਕਾਰਨਾਮਿਆਂ ਤੋਂ ਚੰਗੀ ਤਰ੍ਹਾਂ ਜਾਣੇ ਹਨ। ਸੀਤਲ ਨੇ ਆਪਣੇ ਦਫਤਰ ਵਿਚ ਕੰਮ ਕਰਨ ਲਈ ਨਾਬਾਲਗ ਨੂੰ ਰੱਖਿਆ ਅਤੇ ਉਸ 'ਤੇ ਅੱਤਿਆਚਾਰ ਵੀ ਕੀਤੇ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਕੇਸ ਦਰਜ ਕੀਤਾ। ਇਸ ਮਾਮਲੇ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ। ਪੁਲਸ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਸਜ਼ਾ ਜ਼ਰੂਰ ਮਿਲੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਇਹ ਖੇਤਰ ਪੂਰੀ ਤਰ੍ਹਾਂ ਰਹਿਣਗੇ ਸੀਲ, ਡੀ. ਸੀ. ਨੇ ਜਾਰੀ ਕੀਤੀ ਕੰਟੇਨਮੈਂਟ ਜ਼ੋਨ ਦੀ ਸੂਚੀ
‘ਨੈਲਸਨ ਮੰਡੇਲਾ’ ਦੀ ਜੀਵਨੀ ਦੀਆਂ ਸਾਰੀਆਂ ਕਿਸ਼ਤਾਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
NEXT STORY