ਜਲੰਧਰ (ਸੋਨੂੰ) - ਜਲੰਧਰ ਸ਼ਹਿਰ ਦੇ ਥਾਣਾ ਡਵੀਜ਼ਨ ਨੰਬਰ - 6 ਦੀ ਪੁਲਸ ਨੇ ਕੋਰੋਨਾ ਦੌਰਾਨ ਜਾਰੀ ਕੀਤੀਆਂ ਸਰਕਾਰੀ ਗਾਈਡਲਾਈਨਜ਼ ਦੀ ਉਲੰਘਣਾ ਕਰਨ ’ਤੇ ਸ਼ਹਿਰ ਦੇ ਮਸ਼ਹੂਰ ਡੀ-ਮਾਰਟ ’ਤੇ ਐਕਸ਼ਨ ਲਿਆ ਹੈ। ਪੁਲਸ ਨੇ ਐਕਸ਼ਨ ਲੈਂਦੇ ਹੋਏ ਇਸ ਦੇ ਬਾਹਰ ਖੜੀ ਭੀੜ ਨੂੰ ਭਜਾ ਦਿੱਤਾ ਅਤੇ ਇਸ ਤੋਂ ਬਾਅਦ ਡੀ-ਮਾਰਟ ਨੂੰ ਬੰਦ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਡੀ-ਮਾਰਟ ਦੇ ਸਟਾਫ਼ ਅਤੇ ਮੈਂਬਰਾਂ ਨੂੰ ਲੋਕਾਂ ਦੇ ਘਰ ਸਮਾਨ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੁਲਸ ਅਧਿਕਾਰੀਆਂ ਦੀ ਟੀਮ ਨੇ ਡੀ-ਮਾਰਟ ਦੇ ਸਟਾਫ਼ ਨੂੰ ਸਰਕਾਰ ਵਲੋਂ ਜਾਰੀ ਕੀਤੇ ਗਏ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ। ਪੁਲਸ ਨੇ ਇਸ ਦੌਰਾਨ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।
ਫਿਰੋਜ਼ਪੁਰ: ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ, 134 ਨਵੇਂ ਕੇਸ
NEXT STORY