ਜਲੰਧਰ (ਵਰੁਣ,ਜ.ਬ.) : ਸ਼ੁੱਕਰਵਾਰ ਦੁਪਹਿਰ ਰਾਮ ਨਗਰ ਵਿਚ ਸਥਿਤ ਇਕ ਫੈਕਟਰੀ ਅੰਦਰ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਕਾਫੀ ਦੂਰ ਤਕ ਸੁਣਾਈ ਦਿੱਤੀ, ਜਦਕਿ ਧਮਾਕੇ ਕਾਰਨ ਇਕ ਸਰਕਾਰੀ ਸਕੂਲ ਸਮੇਤ ਆਲੇ- ਦੁਆਲੇ ਸਥਿਤ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਪੁਲਸ ਨੂੰ ਕਿਸੇ ਤਰ੍ਹਾਂ ਦੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ 2 ਮਜ਼ਦੂਰਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਂਦੇ ਦੇਖਿਆ ਹੈ।
ਰਾਮ ਨਗਰ ਫਾਟਕ ਦੀ ਕੁਝ ਦੁਰੀ 'ਤੇ ਸਥਿਤ ਇਕ ਫੈਕਟਰੀ ਜਲੰਧਰ ਦੇ ਇਕ ਵੱਡੇ ਕਾਰੋਬਾਰੀ ਦੀ ਫੈਕਟਰੀ ਦੀ ਬ੍ਰਾਂਚ ਹੈ ਹਰ ਰੋਜ਼ ਦੀ ਤਰ੍ਹਾਂ ਫੈਕਟਰੀ ਵਿਚ ਕੰਮ ਚੱਲ ਰਿਹਾ ਸੀ ਪਰ ਦੁਪਹਿਰ ਦੇ ਸਮੇਂ ਏਅਰ ਕੰਪ੍ਰੈਸ਼ਰ ਫਟਣ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਫੈਕਟਰੀ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਨੇੜੇ ਸਥਿਤ ਸਰਕਾਰੀ ਸਕੂਲ ਤੇ ਹੋਰ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਸਥਾਨਕ ਲੋਕਾਂ ਨੇ 2 ਲੋਕਾਂ ਨੂੰ ਫੈਕਟਰੀ ਦੇ ਅੰਦਰੋਂ ਕੱਢਦੇ ਦੇਖਿਆ ਜੋ ਜ਼ਖ਼ਮੀ ਸਨ। ਉਹ ਲੋਕ ਕਿਹੜੇ ਹਸਪਤਾਲ ਵਿਚ ਦਾਖਲ ਹਨ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।
ਥਾਣਾ ਨੰ. 1 ਦੇ ਮੁਖੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਧਮਾਕਾ ਏਅਰ ਕੰਪ੍ਰੇਸ਼ਰ ਫਟਣ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਕਿਸੇ ਦੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਅਤੇ ਨਾ ਹੀ ਕੋਈ ਲਿਖਤੀ ਸ਼ਿਕਾਇਤ ਆਈ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ 'ਚ ਵਾਈਟ ਕਾਲਰ ਸਮਾਰੋਹ ਦਾ ਆਯੋਜਨ
NEXT STORY