ਜਲੰਧਰ (ਸੋਨੂੰ) : ਸ਼ਹਿਰ ਦੇ ਸ਼ਾਮ ਨਗਰ ਇਲਾਕੇ 'ਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਇੱਕ ਘਰ 'ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਰੀਫਿਲਿੰਗ ਕਰਦੇ ਸਮੇਂ ਜ਼ਬਰਦਸਤ ਸਿਲੰਡਰ ਬਲਾਸਟ ਹੋ ਗਿਆ। ਧਮਾਕਾ ਇੰਨਾ ਖ਼ਤਰਨਾਕ ਸੀ ਕਿ ਕਮਰੇ ਦੇ ਲੋਹੇ ਦੇ ਗੇਟ ਉੱਖੜ ਕੇ ਬਾਹਰ ਜਾ ਡਿੱਗੇ ਅਤੇ ਘਰ ਦੇ ਅੰਦਰ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ 'ਚ ਇੱਕ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਰਾਹਤ! ਸੇਵਾਵਾਂ ਰੈਗੂਲਰ ਕਰਨ ਬਾਰੇ ਹਾਈਕੋਰਟ ਦਾ ਵੱਡਾ ਫ਼ੈਸਲਾ
ਸਥਾਨਕ ਨਿਵਾਸੀਆਂ ਦੇ ਅਨੁਸਾਰ ਇਸ ਕਿਰਾਏ ਦੇ ਕਮਰੇ 'ਚ ਰਹਿਣ ਵਾਲੇ ਦੋ ਵਿਅਕਤੀ ਵੱਡੇ ਸਿਲੰਡਰਾਂ 'ਚੋਂ ਛੋਟੇ ਸਿਲੰਡਰਾਂ 'ਚ ਗੈਸ ਭਰਨ ਅਤੇ ਚੋਰੀ ਕਰਨ ਦਾ ਨਾਜਾਇਜ਼ ਕੰਮ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਗੈਸ ਲੀਕ ਹੋਣ ਕਾਰਨ ਇਹ ਭਿਆਨਕ ਧਮਾਕਾ ਹੋਇਆ। ਘਟਨਾ ਦੇ ਸਮੇਂ ਇੱਕ ਨੌਜਵਾਨ ਉੱਥੇ ਖਾਣਾ ਬਣਾ ਰਿਹਾ ਸੀ, ਜੋ ਇਸ ਧਮਾਕੇ ਦੀ ਲਪੇਟ 'ਚ ਆ ਕੇ ਗੰਭੀਰ ਰੂਪ 'ਚ ਝੁਲਸ ਗਿਆ, ਜਦੋਂ ਕਿ ਉਸ ਦਾ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਆਇਆ ਵੱਡਾ PROJECT, ਵਿਦਿਆਰਥੀ ਹੁਣ ਕਾਨਵੈਂਟ ਸਕੂਲਾਂ ਦੀ ਤਰ੍ਹਾਂ ਹੀ...
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-1 ਦੇ ਸਬ-ਇੰਸਪੈਕਟਰ ਵਰਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਜਾਂਚ ਦੌਰਾਨ ਪੁਲਸ ਨੇ ਕਮਰੇ ਵਿੱਚੋਂ ਚਾਰ ਗੈਸ ਸਿਲੰਡਰ, ਗੈਸ ਰੀਫਿਲ ਕਰਨ ਵਾਲੀਆਂ ਪਾਈਪਾਂ ਅਤੇ ਇੱਕ ਇਲੈਕਟ੍ਰਾਨਿਕ ਕੰਡਾ (ਤੋਲਣ ਵਾਲੀ ਮਸ਼ੀਨ) ਬਰਾਮਦ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਸ ਮਕਾਨ ਮਾਲਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਪੁਲਸ ਵੈਰੀਫਿਕੇਸ਼ਨ ਦੇ ਇਨ੍ਹਾਂ ਨੌਜਵਾਨਾਂ ਨੂੰ ਕਮਰਾ ਕਿਰਾਏ 'ਤੇ ਕਿਵੇਂ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਕੂਲਾਂ 'ਚ ਆਇਆ ਵੱਡਾ PROJECT, ਵਿਦਿਆਰਥੀ ਹੁਣ ਕਾਨਵੈਂਟ ਸਕੂਲਾਂ ਦੀ ਤਰ੍ਹਾਂ ਹੀ...
NEXT STORY