helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 27, 2025
Google Map ਨੇ ਫਿਰ ਦਿੱਤਾ ਧੋਖਾ! ਜਾਣਾ ਸੀ ਪੁਲ...
Facbook 'ਤੇ ਵਿਦੇਸ਼ੀ ਕੁੜੀ ਨਾਲ ਦੋਸਤੀ ਪਈ...
ਟਰੰਪ ਦੀ ਧਮਕੀ ਤੋਂ ਬਾਅਦ ਥਾਈਲੈਂਡ-ਕੰਬੋਡੀਆ 'ਚ...
ਜਲੰਧਰ 'ਚ ਅੱਜ ਲੱਗੇਗਾ ਲੰਬਾ Power Cut, ਇਨ੍ਹਾਂ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਕਮਲੇਸ਼, ਵਰੁਣ)— ਰਾਤ ਕਰੀਬ 12 ਵਜੇ ਤੋਂ ਬਾਅਦ ਐੱਮ. ਬੀ. ਡੀ. ਮਾਲ 'ਚ ਅੱਤਵਾਦੀਆਂ ਦੇ ਦਾਖਲ ਹੋਣ ਦੀ ਸੂਚਨਾ ਨਾਲ ਸ਼ਹਿਰ 'ਚ ਦਹਿਸ਼ਤ ਫੈਲ ਗਈ। ਦੇਖਦਿਆਂ ਹੀ ਦੇਖਦਿਆਂ ਮਾਲ 'ਚ ਪੁਲਸ ਅਧਿਕਾਰੀਆਂ ਤੋਂ ਲੈ ਕੇ ਫੌਜ ਦੇ ਜਵਾਨ ਤਕ ਪਹੁੰਚ ਗਏ। ਆਲੇ-ਦੁਆਲੇ ਦੇ ਰਸਤੇ ਬੰਦ ਕਰ ਦਿੱਤੇ ਗਏ ਤੇ ਕਿਸੇ ਨੂੰ ਵੀ ਐੱਮ. ਬੀ. ਡੀ. ਮਾਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਰੀਬ 2 ਘੰਟੇ ਤੋਂ ਬਾਅਦ ਜਾ ਕੇ ਪਤਾ ਲੱਗਾ ਕਿ ਇਹ ਪੁਲਸ ਦੀ ਮੌਕ ਡਰਿਲ ਸੀ। ਮਾਲ ਅੰਦਰ ਅੱਤਵਾਦੀ ਨਹੀਂ ਬਲਕਿ ਪੁਲਸ ਕਮਿਸ਼ਨਰ ਵੱਲੋਂ ਭੇਜੇ ਗਏ ਪੁਲਸ ਅਧਿਕਾਰੀ ਹੀ ਸਨ। ਇਨ੍ਹਾਂ ਨੇ ਹੀ ਪੁਲਸ ਕੰਟਰੋਲ ਰੂਮ 'ਚ ਅਗਵਾ ਦੀ ਸਚਨਾ ਦਿੱਤੀ ਸੀ, ਜਿਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਸਮੇਤ ਸ਼ਹਿਰ ਦੀ ਸਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ। ਦੂਜੇ ਪਾਸੇ ਫੌਜ ਦੇ ਅਧਿਕਾਰੀਆਂ ਨੂੰ ਇਸ ਮੌਕ ਡਰਿਲ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਦੇਰ ਰਾਤ ਕਰੀਬ 12 ਵਜੇ ਸੂਚਨਾ ਮਿਲੀ ਕਿ ਐੱਮ. ਬੀ. ਡੀ. ਮਾਲ 'ਚੋਂ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਹਨ। ਸੂਚਨਾ ਕੰਟਰੋਲ ਰੂਮ 'ਚ ਵੀ ਪਹੁੰਚ ਗਈ ਸੀ। ਕੁਝ ਸਮੇਂ ਬਾਅਦ ਮਾਲ 'ਚੋਂ ਕੁਝ ਲੋਕਾਂ ਦੀ ਭੀੜ ਪੁਲਸ ਦੀ ਸੁਰੱਖਿਆ 'ਚ ਬਾਹਰ ਨਿਕਲਣੀ ਸ਼ੁਰੂ ਹੋ ਗਈ। ਲੋਕਾਂ ਨੇ ਦਾਅਵਾ ਕੀਤਾ ਕਿ ਅੰਦਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਦੇਖਦਿਆਂ ਹੀ ਦੇਖਦਿਆਂ ਬੀ. ਐੱਮ. ਸੀ. ਚੌਕ ਤੇ ਨਾਮਦੇਵ ਚੌਕ ਨੂੰ ਸੀਲ ਕਰ ਦਿੱਤਾ ਗਿਆ। ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮ ਆਪਣੀ-ਆਪਣੀ ਪੁਜ਼ੀਸ਼ਨ 'ਚ ਸਨ, ਜਦਕਿ ਕੁਝ ਹੀ ਸਮੇਂ ਤੋਂ ਬਾਅਦ ਆਰਮੀ ਵੀ ਪਹੁੰਚ ਗਈ। ਜਿਸ ਤਰ੍ਹਾਂ ਪੁਲਸ ਵਾਲੇ ਤਾਇਨਾਤ ਸਨ, ਉਸ ਨਾਲ ਲੱਗ ਰਿਹਾ ਸੀ ਕਿ ਕੋਈ ਅੱਤਵਾਦੀ ਹਮਲਾ ਹੀ ਹੋਇਆ ਹੈ। ਫੌਜ ਦੇ ਮੇਜਰ ਦਾ ਕਹਿਣਾ ਸੀ ਕਿ ਅਸੀਂ 3 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਕੇ ਪੁਲਸ ਹਵਾਲੇ ਕੀਤਾ ਹੈ। ਦੇਰ ਰਾਤ ਕਰੀਬ 2.20 ਵਜੇ ਪੁਲਸ ਕਮਿਸ਼ਨਰ ਮਾਲ ਤੋਂ ਬਾਹਰ ਆਏ ਤੇ ਉਨ੍ਹਾਂ ਦੱਸਿਆ ਕਿ ਇਹ ਮੌਕ ਡਰਿਲ ਸੀ ਤੇ ਜੋ ਲੋਕ ਬੰਧਕ ਬਣਾਏ ਗਏ ਸਨ, ਉਹ ਏ. ਸੀ. ਪੀ. ਸਮੀਰ ਵਰਮਾ, ਇੰਸਪੈਕਟਰ ਓਂਕਾਰ ਸਿੰਘ ਬਰਾੜ ਤੇ ਉਨ੍ਹਾਂ ਦੇ 2 ਸਾਥੀ ਸਨ।
ਧੋਖੇ ਨਾਲ ਏ. ਟੀ. ਐੱਮ. ਬਦਲ ਕੇ 27 ਹਜ਼ਾਰ ਕਢਵਾਏ
Stories You May Like
ਲਹਿੰਦੇ ਪੰਜਾਬ 'ਚ ਭਾਰੀ ਮੀਂਹ, ਹੁਣ ਤੱਕ 266 ਲੋਕਾਂ ਦੀ ਮੌਤ
ਨਾਸਾ ਦੇ 3,870 ਕਰਮਚਾਰੀਆਂ ਨੇ ਦਿੱਤਾ ਅਸਤੀਫ਼ਾ!
ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਥਾਈਲੈਂਡ ਨਾਲ ਟਕਰਾਅ ਵਾਲੇ ਖੇਤਰਾਂ 'ਤੇ ਉਡਾਣਾਂ 'ਤੇ ਪਾਬੰਦੀ
ਭਾਰੀ ਬਾਰਿਸ਼ ਮਗਰੋਂ ਹੜ੍ਹ ਦਾ ਖਦਸਾ, ਰੈੱਡ ਅਲਰਟ ਜਾਰੀ
ਅੱਗ ਲੱਗਣ ਦੀ ਸੂਚਨਾ ਮਗਰੋਂ ਹੀਥਰੋ ਹਵਾਈ ਅੱਡਾ ਬੰਦ, ਇਮੀਗ੍ਰੇਸ਼ਨ ਕਤਾਰਾਂ 'ਚ ਫਸੇ...
ਦੁਨੀਆ ਭਰ 'ਚ 12.5 ਮਿਲੀਅਨ ਬੱਚੇ ਸੋਸ਼ਣ ਅਤੇ ਦੁਰਵਿਵਹਾਰ ਦੇ ਸ਼ਿਕਾਰ
ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ...
ਆਸਟ੍ਰੇਲੀਆ: ਸਿਆਸਤਦਾਨ ਗੈਰੇਥ ਵਾਰਡ ਜਬਰ ਜ਼ਿਨਾਹ ਦਾ ਦੋਸ਼ੀ
40 ਦੇਸ਼ਾਂ ਲਈ visa free ਹੋਇਆ ਸ਼੍ਰੀਲੰਕਾ!
ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ...
ਅਮਰੀਕੀ ਯੂਨੀਵਰਸਿਟੀ 'ਚ ਗੋਲੀਬਾਰੀ, 1 ਦੀ ਮੌਤ, 1 ਜ਼ਖਮੀ
PM ਮੋਦੀ ਅਤੇ ਕੀਰ ਸਟਾਰਮਰ ਨੇ ਭਾਰਤੀ ਚਾਹ ਦਾ ਲਿਆ ਆਨੰਦ
ਗਾਜ਼ਾ ਸ਼ਹਿਰ 'ਚ ਹਰ ਪੰਜ 'ਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ
ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਫਰਾਂਸ ਦੇਵੇਗਾ ਮਾਨਤਾ
ਪੰਜਾਬ 'ਚ ਨੈਸ਼ਨਲ ਹਾਈਵੇਅ ਤੇ ਮੁੱਖ ਸੜਕਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਨੂੰ ਪਾਈ ਝਾੜ
ਮਾਤਾ ਚਿੰਤਪੁਰਨੀ ਦੇ ਮੇਲਿਆਂ 'ਚ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਜਾਰੀ ਹੋਏ...
Subscribe Now!