ਨਵੀਂ ਦਿੱਲੀ: ਦੇਸ਼ ਭਰ ਦੇ ਕਰੋੜਾਂ ਮੋਬਾਈਲ ਉਪਭੋਗਤਾ ਮਹਿੰਗੇ ਰਿਚਾਰਜ ਪਲਾਨ ਕਾਰਨ ਪਰੇਸ਼ਾਨ ਹਨ। ਪਰ ਅੱਜ ਅਸੀਂ ਤੁਹਾਨੂੰ ਸਰਕਾਰੀ ਟੈਲੀਕੋਮ ਕੰਪਨੀ BSNL (ਭਾਰਤ ਸੰਚਾਰ ਨਿਗਮ ਲਿਮਟਿਡ) ਦੇ ਉਸ ਸਸਤੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ 400 ਰੁਪਏ ਤੋਂ ਘੱਟ ਕੀਮਤ 'ਤੇ 150 ਦਿਨਾਂ ਦੀ ਲੰਬੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ।
ਇਹ ਵੀ ਪੜ੍ਹੋ: ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ
BSNL ਦਾ ਇਹ ਰੀਚਾਰਜ ਪਲਾਨ 397 ਰੁਪਏ ਦੀ ਕੀਮਤ 'ਤੇ ਆਉਂਦਾ ਹੈ। BSNL ਦੀ ਵੈੱਬਸਾਈਟ ਦੇ ਅਨੁਸਾਰ ਇਹ ਪਲਾਨ 150 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ, ਜਿਸ ਦੌਰਾਨ ਉਪਭੋਗਤਾਵਾਂ ਨੂੰ ਪਹਿਲੇ 30 ਦਿਨਾਂ ਲਈ ਭਾਰਤ ਦੇ ਅੰਦਰ ਕਿਸੇ ਵੀ ਨੈੱਟਵਰਕ 'ਤੇ ਅਣਲਿਮਿਟਡ ਵੌਇਸ ਕਾਲਾਂ ਮਿਲਦੀਆਂ ਹਨ। ਇਸ ਤੋਂ ਇਲਾਵਾ, ਇਹ ਪ੍ਰਤੀ ਦਿਨ 2GB ਡਾਟਾ ਅਤੇ 100 SMS ਪ੍ਰਦਾਨ ਕਰਦਾ ਹੈ। ਬਾਕੀ ਦੇ 120 ਦਿਨਾਂ ਦੌਰਾਨ, ਯੂਜ਼ਰ ਸਿਰਫ ਆਉਣ ਵਾਲੀਆਂ ਕਾਲਾਂ ਅਤੇ ਮੈਸੇਜ ਰਸੀਵ ਕਰ ਸਕਦੇ ਹਨ। ਇਸ ਤਰ੍ਹਾਂ ਇਸ ਪਲਾਨ ਵਿੱਚ ਉਪਭੋਗਤਾ ਦਾ ਨੰਬਰ 150 ਦਿਨਾਂ ਲਈ ਐਕਟਿਵ ਰਹੇਗਾ।
ਇਹ ਵੀ ਪੜ੍ਹੋ: ਟੈਨਿਸ ਖਿਡਾਰਣ ਰਾਧਿਕਾ ਦੀ ਮੌਤ 'ਤੇ ਗਾਇਕ ਜੱਸਾ ਢਿੱਲੋਂ ਨੇ ਜਤਾਇਆ ਦੁੱਖ, ਲਿਖਿਆ- 'You Deserved better'
ਸੈਕੰਡਰੀ SIM ਚਲਾਉਣ ਵਾਲਿਆਂ ਲਈ ਵਧੀਆ ਪਲਾਨ
ਇਹ ਪਲਾਨ ਖਾਸ ਤੌਰ 'ਤੇ ਉਨ੍ਹਾਂ ਉਪਭੋਗਤਾਵਾਂ ਲਈ ਢੁਕਵਾਂ ਹੈ ਜੋ ਇੱਕ ਸੈਕੰਡਰੀ ਸਿਮ ਕਾਰਡ ਨੂੰ ਲੰਬੇ ਸਮੇਂ ਲਈ ਐਕਟਿਵ ਰੱਖਣਾ ਚਾਹੁੰਦੇ ਹਨ। ਇਹ ਪਲਾਨ ਯੂਜ਼ਰਾਂ ਨੂੰ ਬਾਰ-ਬਾਰ ਰੀਚਾਰਜ ਕਰਣ ਦੇ ਝੰਜਟ ਤੋਂ ਬਚਾਉਂਦਾ ਹੈ। ਘੱਟ ਲਾਗਤ ਵਾਲਾ ਇਹ ਪਲਾਨ SIM ਨੂੰ 150 ਦਿਨਾਂ ਤੱਕ ਐਕਟਿਵ ਰੱਖਣ ਲਈ ਬਹੁਤ ਵਧੀਆ ਵਿਕਲਪ ਹੈ।
ਇਹ ਵੀ ਪੜ੍ਹੋ: ਫਿਲਮ ਦੇ ਸੈੱਟ 'ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ Tesla ਦੀ ਧਮਾਕੇਦਾਰ ਐਂਟਰੀ : ਕੰਪਨੀ ਨੇ ਪੇਸ਼ ਕੀਤੀ ਸ਼ਾਨਦਾਰ ਮਾਡਲਾਂ ਦੀ ਝਲਕ, ਜਾਣੋ ਕੀਮਤ
NEXT STORY