ਜਲੰਧਰ (ਸੋਨੂੰ ਮਹਾਜਨ)—ਜਲੰਧਰ ਦੇ ਕਾਕੀ ਪਿੰਡ ਨੇੜੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮੌਜੂਦਾ ਜਾਣਕਾਰੀ ਮੁਤਾਬਕ ਇਕ ਨੌਜਵਾਨ ਜੋਕਿ ਰਾਮਾਮੰਡੀ ਵਲੋਂ ਆ ਰਿਹਾ ਸੀ ਕਿ ਕਾਕੀ ਪਿੰਡ ਨੇੜੇ ਉਸ ਦਾ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਸੜਕੇ 'ਤੇ ਪਏ ਮੈਨਹੋਲ ਕਵਰ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਨੌਜਵਾਨ ਦਾ ਸਿਰ ਰੈਲਿੰਗ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਪ੍ਰਭਜੋਤ (24) ਵਾਸੀ ਜੰਡੂ ਸਿੰਘਾ ਦੇ ਰੂਪ 'ਚ ਹੋਈ ਹੈ ਜੋ ਕਿ ਲਵਲੀ ਯੂਨੀਵਰਸਿਟੀ ਦੇ ਪਿਛੇ ਲਾਗੇਟ ਵੱਲ ਆਸ਼ਿਆਨਾ ਪੀ.ਜੀ. 'ਚ ਇਲੈਕਟ੍ਰੀਸ਼ਿਅਨ ਦਾ ਕੰਮ ਕਰਦਾ ਸੀ।
ਕੁਝ ਚਿਰ ਪਹਿਲਾਂ ਬਣੀ ਸੜਕ ਮੀਂਹ ਕਾਰਨ ਧਸੀ
NEXT STORY