ਜਲੰਧਰ (ਕੁੰਦਨ, ਪੰਕਜ)- ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਵਿਰੁੱਧ ਥਾਣਾ ਬਸਤੀ ਬਾਵਾ ਖੇਲ੍ਹ ਜਲੰਧਰ ਦੀ ਇਕ ਟੀਮ ਨੇ ਹੈਰੋਇਨ ਤਸਕਰੀ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਿਸ ਨਾਲ 100 ਹੈਰੋਇਨ ਬਰਾਮਦ ਹੋਈ। ਵੇਰਵਾ ਦਿੰਦੇ ਹੋਏ ਬਸਤੀ ਬਾਵਾ ਖੇਲ ਦੀ ਪੁਲਸ ਨੇ ਦੱਸਿਆ ਕਿ ਬਸਤੀ ਪੀਰਦਾਦ ਰੋਡ ਤੋਂ ਲੈਦਰ ਕੰਪਲੈਕਸ ਤੱਕ ਰੁਟੀਨ ਗਸ਼ਤ ਦੌਰਾਨ, ਪੁਲਸ ਟੀਮ ਨੇ ਇਕ ਚਿੱਟੀ ਸਕਾਰਪੀਓ ਕਾਰ (ਰਜਿਸਟ੍ਰੇਸ਼ਨ ਨੰਬਰ: PB08DQ7865)ਵੇਖੀ। ਪੁਲਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਲਈ ਸਵਾਰਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਗੱਡੀ ਦੀ ਤਲਾਸ਼ੀ ਲੈਣ 'ਤੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਹ ਵੀ ਪੜ੍ਹੋ : ਤਖ਼ਤਾਂ ਦੇ ਜਥੇਦਾਰਾਂ ਨੂੰ ਫ਼ਾਰਗ ਕਰਨ ਨੂੰ ਲੈ ਕੇ ਦਲ ਖ਼ਾਲਸਾ ਦਾ ਵੱਡਾ ਬਿਆਨ
ਸ਼ੱਕੀਆਂ ਦੀ ਪਛਾਣ ਸ਼ਿਵਾਂਸ਼ ਪੁੱਤਰ ਧਰਮਿੰਦਰ ਕੁਮਾਰ ਵਾਸੀ ਦਿਲਬਾਗ ਨਗਰ ਜਲੰਧਰ, ਜੌਨੀ ਉਰਫ਼ ਬਾਈਆ ਪੁੱਤਰ ਰਾਮ ਲਖਨ, ਵਾਸੀ ਦਿਲਬਾਗ ਨਗਰ ਜਲੰਧਰ, ਕੰਵਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਹੁਸੇਵਾਲ ਤਲਵੰਡੀ, ਕਪੂਰਥਲਾ, ਸੁਨੀਲ ਸਿੰਘ ਪੁੱਤਰ ਲੇਟ ਕੁਲਵੰਤ ਸਿੰਘ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ ਅਤੇ ਪੰਕਜ ਜੋਸ਼ੀ ਪੁੱਤਰ ਦੁਆਨਾਥ ਵਾਸੀ ਦਿਲਬਾਗ ਨਗਰ ਜਲੰਧਰ ਵਜੋਂ ਹੋਈ।

ਇਹ ਵੀ ਪੜ੍ਹੋ :'ਯੁੱਧ ਨਸ਼ੇ ਵਿਰੁੱਧ': 8 ਦਿਨਾਂ ’ਚ 1000 ਤੋਂ ਵੱਧ ਨਸ਼ਾ ਸਮੱਗਲਰ ਗ੍ਰਿਫ਼ਤਾਰ, 700 ਕੇਸ ਦਰਜ
ਉਨ੍ਹਾਂ ਨੇ ਕਿਹਾ ਕਿ ਨਤੀਜੇ ਵਜੋਂ, ਐੱਫ਼. ਆਈ. ਆਰ. ਨੰਬਰ 51, ਮਿਤੀ 7 ਮਾਰਚ 2025 ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21 ਅਤੇ 29 ਤਹਿਤ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਦਰਜ ਕੀਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਐੱਨ. ਡੀ. ਪੀ. ਐੱਸ. ਮਾਮਲੇ ਚੱਲ ਰਹੇ ਹਨ। ਉਥੇ ਹੀ ਕਮਿਸ਼ਨਰ ਧਨਪ੍ਰੀਤ ਕੌਰ ਨੇ ਜਲੰਧਰ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਵਿਭਾਗ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਰੋਸਾ ਦਿੱਤਾ ਕਿ ਮਿਸ਼ਨ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਜੀਠੀਆ ਦੇ ਬਿਆਨ ਤੋਂ ਦੁਖ਼ੀ ਬਲਵਿੰਦਰ ਭੂੰਦੜ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
NEXT STORY