ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਲੜੀ ’ਚ ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ। ਇਹ ਸਮੱਗਰੀ ਦਾ ਟਰੱਕ ਲਾਡਵਾ (ਕੁਰੂਕਸ਼ੇਤਰ) ਦੇ ਸਮਾਜ ਸੇਵੀ ਸੰਦੀਪ ਗਰਗ ਵਲੋਂ ਭੇਟ ਕੀਤਾ ਗਿਆ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ। ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ, ਸਮਾਜ ਸੇਵੀ ਸੰਦੀਪ ਗਰਗ, ਕੁਰੂਕਸ਼ੇਤਰ ਤੋਂ ਪੰਜਾਬ ਕੇਸਰੀ ਦੇ ਬਿਊਰੋ ਚੀਫ ਕ੍ਰਿਸ਼ਨ ਧਮੀਜਾ, ਅਸ਼ੋਕ ਮਹਿਤਾ, ਰਾਜਿੰਦਰ ਪਰਾਸ਼ਰ, ਪ੍ਰਦੀਪ ਝਾਂਬ, ਰਾਜਿੰਦਰ ਵਰਮਾ, ਰਾਹਤ ਟੀਮ ਦੇ ਇੰਚਾਰਜ ਯੋਗੀ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।
ਲੋਕ ਸਭਾ ਚੋਣਾਂ ’ਚ ਮੋਦੀ ਤੇ ਕੇਜਰੀਵਾਲ ’ਚ ਹੋਵੇਗੀ ਸਿੱਧੀ ਲੜਾਈ : ਮੰਤਰੀ ਧਾਲੀਵਾਲ
NEXT STORY