ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪੀੜਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਗਰੁੱਪ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਕੜੀ ਅਧੀਨ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 682ਵਾਂ ਟਰੱਕ ਰਵਾਨਾ ਕੀਤਾ। ਇਹ ਟਰੱਕ ਸੰਜੀਵ ਸੂਦ ਦੀ ਪ੍ਰੇਰਣਾ ਨਾਲ ਜਲਾਲਾਬਾਦ ਦੇ ਜੀ. ਐੱਸ. ਜਿਊਲਰਜ਼ ਦੇ ਸੁਨੀਲ ਵਰਮਾ, ਅਮਨ ਵਰਮਾ ਅਤੇ ਲਵਕੇਸ਼ ਵਰਮਾ ਨੇ ਭੇਟ ਕੀਤਾ, ਜਿਸ ਵਿਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ। ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਵਿਧਾਇਕ ਨਰੇਸ਼ ਕਟਾਰੀਆ, ਵਿਧਾਇਕ ਗੋਲਡੀ ਕੰਬੋਜ, ਸੁਨੀਲ ਵਰਮਾ, ਅਮਨ ਸਹਿਦੇਵ, ਲਵਕੇਸ਼ ਵਰਮਾ, ਰਾਜੀਵ ਸੂਦ, ਸੰਜੀਵ ਸੂਦ, ਵਿਪਨ ਖੇੜਾ ਅਤੇ ਹੋਰ ਹਾਜ਼ਰ ਸਨ।
ਸਿਰ-ਫਿਰੇ ਦਾ ਕਾਰਾ, 4 ਬੱਚਿਆਂ ਦੀ ਮਾਂ ਦੇ ਭਰੇ ਬਾਜ਼ਾਰ ’ਚ ਮਾਰਿਆ ਚਾਕੂ, ਖ਼ੁਦ ਨੂੰ ਵੀ ਕੀਤਾ ਜ਼ਖ਼ਮੀ
NEXT STORY