ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਅੱਤਵਾਦ ਦੇ ਨਾਲ-ਨਾਲ ਗਰੀਬੀ, ਬੇਰੁਜ਼ਗਾਰੀ ਅਤੇ ਅਣਦੇਖੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵਿਕਾਸ ਦੇ ਮਾਮਲੇ ਵਿਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਕ ਪਾਸੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੀਮਤ ਲਗਾਤਾਰ ਡਿੱਗਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਹਨ ਕਿਉਂਕਿ ਸਰਹੱਦ ’ਤੇ ਰਹਿੰਦੇ ਪਰਿਵਾਰਾਂ ਵਿਚ ਕੋਈ ਵੀ ਆਪਣੇ ਬੱਚੇ ਦਾ ਰਿਸ਼ਤਾ ਨਹੀਂ ਕਰਨਾ ਚਾਹੁੰਦਾ।
ਇਨ੍ਹਾਂ ਹਾਲਾਤ ਕਾਰਨ ਪੰਜਾਬ ਕੇਸਰੀ ਸਮੂਹ ਨੇ ਪਿਛਲੇ 21 ਸਾਲਾਂ ਤੋਂ ਸਰਹੱਦੀ ਪਿੰਡਾਂ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਇਕ ਰਾਹਤ ਮੁਹਿੰਮ ਚਲਾ ਰੱਖੀ ਹੈ। ਇਸ ਕੜੀ ਵਿਚ ਪਿਛਲੇ ਦਿਨ ਆਰ. ਐੱਸ. ਪੁਰਾ ਸੈਕਟਰ (ਜੇ. ਐੱਡ ਕੇ.) ਦੇ ਪਿੰਡ ਸੁਚੇਤਗੜ੍ਹ ਵਿਚ 601ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਜੋ ਕਿ ਸਵ. ਸੁਭਾਸ਼ ਜੈਨ ਦੀ ਯਾਦ ਵਿਚ ਉਨ੍ਹਾਂ ਦੀ ਧਰਮ ਪਤਨੀ ਸੰਤੋਸ਼ ਜੈਨ, ਸਪੁੱਤਰ ਰਾਜੇਸ਼ ਜੈਨ-ਸਾਕਸ਼ੀ ਜੈਨ (ਓਸਵਾਲ ਜਿਊਲਰਸ-ਓਸਵਾਲ ਸਿੰਥੈਟਿਕ) ਭਿਵਾਨੀ ਵਲੋਂ ਭਿਜਵਾਈ ਗਈ ਸੀ। ਇਸ ਟਰੱਕ ਵਿਚ 300 ਲੋਕਾਂ ਲਈ ਰਾਸ਼ਨ ਦੀ ਇਕ ਕਿਟ ਸੀ, ਜਿਸ ਵਿਚ ਆਟਾ, ਚੌਲ, ਖੰਡ, ਦਾਲ, ਤੇਲ, ਮਸਾਲੇ ਅਤੇ ਸਾਬਣ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਇੰਦਰਾ ਗਾਂਧੀ ਵਿਰੁੱਧ ਅੰਦੋਲਨ ਕਰਨ ਵਾਲਿਆਂ ਨੂੰ ਪੈਨਸ਼ਨ ਦੇ ਰਹੀ ਕੈਪਟਨ ਸਰਕਾਰ
ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼ਿਆਮ ਚੌਧਰੀ ਨੇ ਕਿਹਾ ਕਿ ਪੰਜਾਬ ਕੇਸਰੀ ਜੋ ਪੁੰਨ ਦਾ ਕਾਰਜ ਕਰ ਰਿਹਾ ਹੈ ਇਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।
ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਰਹੱਦੀ ਖੇਤਰਾਂ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਨਾਲ ਮਨ ਨੂੰ ਸਕੂਨ ਮਿਲਦਾ ਹੈ। ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਲੁਧਿਆਣਾ ਦਾ ਜੈਨ ਸਮਾਜ ਸੇਵਾ ਕਾਰਜ ਕਰ ਰਿਹਾ ਹੈ ਅਤੇ ਕਰਦਾ ਰਹੇਗਾ।
ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸਾਨੂੰ ਇਥੇ ਆ ਕੇ ਖੇਤਰ ਦੇ ਲੋਕਾਂ ਦੀਆਂ ਅਸਲੀ ਤਕਲੀਫਾਂ ਦਾ ਪਤਾ ਲਗਦਾ ਹੈ। ਡੀ. ਡੀ. ਸੀ. ਮੈਂਬਰ ਸਰਵਜੀਤ ਸਿੰਘ ਜੌਹਲ ਨੇ ਸਰਹੱਦੀ ਖੇਤਰਾਂ ਦੇ ਹਾਲਾਤ ਦੀ ਚਰਚਾ ਕਰਦੇ ਹੋਏ ਕਿਹਾ ਕਿ ਅਜੇ ਇਥੋਂ ਦੇ ਲੋਕਾਂ ਨੂੰ ਹੋਰ ਮਦਦ ਦੀ ਲੋੜ ਹੈ। ਇਹ ਸਮੱਗਰੀ ਸਰਪੰਚ ਓਂਕਾਰ ਸਿੰਘ ਅਤੇ ਸਰਪੰਚ ਸੁਰਜੀਤ ਸਿੰਘ ਦੀ ਦੇਖ-ਰੇਖ ਵਿਚ ਵੰਡੀ ਗਈ। ਇਸ ਮੌਕੇ ਸਰਬਜੀਤ ਸਿੰਘ ਗਿਲਜੀਆਂ, ਕ੍ਰਿਸ਼ਨ ਚੌਧਰੀ, ਸਵਰਣ ਸਿੰਘ ਅਤੇ ਧਾਰ ਸਿੰਘ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
ਇੰਦਰਾ ਗਾਂਧੀ ਵਿਰੁੱਧ ਅੰਦੋਲਨ ਕਰਨ ਵਾਲਿਆਂ ਨੂੰ ਪੈਨਸ਼ਨ ਦੇ ਰਹੀ ਕੈਪਟਨ ਸਰਕਾਰ
NEXT STORY