ਜਲੰਧਰ (ਗੁਲਸ਼ਨ)— ਕਿਸਾਨ ਅੰਦੋਲਨ ਕਾਰਨ ਅੰਮ੍ਰਿਤਸਰ ਰੂਟ ’ਤੇ ਚੱਲਣ ਵਾਲੀਆਂ ਕਈ ਟਰੇਨਾਂ ਰੱਦ ਚੱਲ ਰਹੀਆਂ ਹਨ। ਕੁਝ ਟਰੇਨਾਂ ਨੂੰ ਧੁੰਦ ਕਾਰਨ ਰੱਦ ਕਰਨਾ ਪਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਰੇਲਵੇ ਨੇ ਹਰਿਦੁਆਰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਮਾਰਚ ਮਹੀਨੇ ਕੁੰਭ ਮੇਲਾ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਹਰਿਦੁਆਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ
ਯਾਤਰੀਆਂ ਦੀ ਸਹੂਲਤ ਲਈ ਰੇਲਵੇ ਨੇ 11 ਜਨਵਰੀ ਤੋਂ ਹਫ਼ਤੇ ’ਚ 6 ਦਿਨ (ਵੀਰਵਾਰ ਨੂੰ ਛੱਡ ਕੇ) ਅੰਮ੍ਰਿਤਸਰ ਤੋਂ ਚੱਲ ਕੇ ਵਾਇਆ ਜਲੰਧਰ ਸਿਟੀ ਹੁੰਦਿਆਂ ਹਰਿਦੁਆਰ ਜਾਣ ਵਾਲੀ (02054/02053) ਜਨ-ਸ਼ਤਾਬਦੀ ਐਕਸਪ੍ਰੈੱਸ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ-ਜਯਨਗਰ (04674/04673) ਸ਼ਹੀਦ ਐਕਸਪ੍ਰੈੱਸ ਨੂੰ ਵੀ 16 ਜਨਵਰੀ ਤੋਂ ਰੈਗੂਲਰ ਚਲਾਉਣ ਦੀ ਮਨਜ਼ੂਰੀ ਮਿਲੀ ਹੈ। ਇਹ ਟਰੇਨ ਹੁਣ ਨਵੀਂ ਦਿੱਲੀ ਦੀ ਬਜਾਏ ਵਾਇਆ ਸਹਾਰਨਪੁਰ-ਜਯਨਗਰ ਜਾਵੇਗੀ।
ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਜ਼ੀਰਕਪੁਰ ਦੇ ਬਲਟਾਣਾ ਤੋਂ 'ਆਪ' ਨੇ ਚੋਣਾਂ ਦਾ ਬਿਗੁਲ ਵਜਾਇਆ
NEXT STORY