ਨਾਭਾ (ਜੈਨ) : ਪੰਜਾਬ ਦੇ ਸਾਬਕਾ ਖੁਰਾਕ ਸਪਲਾਈ, ਲੋਕ ਨਿਰਮਾਣ ਮਹਿਕਮੇ ਤੇ ਮਾਲ ਮੰਤਰੀ ਸਵ. ਗੁਰਦਰਸ਼ਨ ਸਿੰਘ ਦੇ ਬੇਟੇ ਤੇ ਸੀਨੀਅਰ ਇੰਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਛੋਟੇ ਭਰਾ ਜਸਦੀਪ ਸਿੰਘ ਨਿੱਕੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨਾਲ ਨਾਭਾ ਹਲਕੇ 'ਚ ਸਿਆਸੀ ਭੂਚਾਲ ਆ ਗਿਆ ਹੈ ਕਿਉਂਕਿ ਇਸ ਇਲਾਕੇ 'ਚੋਂ ਗੁਰਦਰਸ਼ਨ ਸਿੰਘ ਚਾਰ ਵਾਰੀ ਵਿਧਾਇਕ ਅਤੇ ਤਿੰਨ ਵਾਰੀ ਮੰਤਰੀ ਰਹੇ, ਜਦੋਂ ਕਿ ਨਿੱਕੂ ਦਾ ਭਰਾ ਰਣਦੀਪ ਸਿੰਘ ਦੋ ਵਾਰੀ ਵਿਧਾਇਕ ਚੁਣਿਆ ਗਿਆ।
ਇਸ ਪਰਿਵਾਰ ਨੇ ਇਸ ਹਲਕੇ ਤੋਂ 1962 ਤੋਂ ਲੈ ਕੇ 2007 ਤੱਕ 11 ਵਾਰੀ ਵਿਧਾਨ ਸਭਾ ਚੋਣ ਲੜੀ। ਦੱਸਣਯੋਗ ਹੈ ਕਿ ਇਸ ਹਲਕੇ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਜਨਰਲ ਸਕੱਤਰ ਰਮੇਸ਼ ਸਿੰਗਲਾ ਪਹਿਲਾਂ ਹੀ ਕਾਂਗਰਸ ਛੱਡ ਕੇ ਸਾਥੀਆਂ ਸਮੇਤ ਆਪ 'ਚ ਸ਼ਾਮਲ ਹੋ ਚੁੱਕੇ ਹਨ। ਸਾਬਕਾ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ (ਜਿਨ੍ਹਾਂ ਨੇ 2017 ਚੋਣਾਂ 'ਚ ਆਪ ਉਮੀਦਵਾਰ ਵਜੋਂ 42 ਹਜ਼ਾਰ ਵੋਟਾਂ ਪ੍ਰਾਪਤ ਕੀਤੀਆਂ ਸਨ) ਨੇ ਕਿਹਾ ਕਿ ਨਿੱਕੂ ਦੇ ਆਉਣ ਤੋਂ ਬਾਅਦ ਹਲਕੇ 'ਚ ਕਾਂਗਰਸ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ। ਜਲਦੀ ਹੀ ਇਕ ਦਰਜਨ ਸਾਬਕਾ ਕੌਂਸਲਰ ਤੇ ਟਕਸਾਲੀ ਕਾਂਗਰਸੀ ਆਗੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਹਨ।
ਫਤਿਹਗੜ੍ਹ ਸਾਹਿਬ ਪੁੱਜੇ ਸੁਖਬੀਰ ਨੂੰ ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ, ਹੱਥੋਪਾਈ ਦੌਰਾਨ ਉਤਰੀਆਂ ਪੱਗਾਂ
NEXT STORY