ਪਟਿਆਲਾ (ਰਾਜੇਸ਼) - ਉੱਘੇ ਸਿੱਖ ਬੁੱਧੀਜੀਵੀ, ਚਿੰਤਕ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹੇ ਡਾ. ਜਸਪਾਲ ਸਿੰਘ ਨੂੰ ਭਾਰਤ ਸਰਕਾਰ ਨੇ ਕੌਮੀ ਘੱਟਗਿਣਤੀ ਵਿਦਿਅਕ ਸੰਸਥਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 5 ਸਾਲ ਲਈ ਕੀਤੀ ਗਈ ਹੈ। ਕਮਿਸ਼ਨ ਦੀ ਇਹ ਮੈਂਬਰੀ ਭਾਰਤ ਸਰਕਾਰ ਦੇ ਸੈਕਟਰੀ ਰੈਂਕ ਦੇ ਅਧਿਕਾਰੀ ਦੇ ਬਰਾਬਰ ਦੀ ਹੈ। ਡਾ. ਜਸਪਾਲ ਸਿੰਘ ਨੇ ਬਤੌਰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਿੱਖਿਆ ਖੇਤਰ ਵਿਚ ਕਾਫੀ ਸੁਧਾਰ ਕੀਤਾ ਹੈ, ਜਿਸ ਕਾਰਨ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ।
ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਚ ਸਾਥੀਆਂ ਵੱਲੋਂ ਨੌਜਵਾਨ ਦਾ ਕਤਲ
NEXT STORY