ਧਾਰੀਵਾਲ, (ਖੋਸਲਾ, ਬਲਬੀਰ)- ਥਾਣਾ ਧਾਰੀਵਾਲ ਅਧੀਨ ਆਉਂਦੇ ਪਿੰਡ ਲੇਹਲ ਦੇ ਇਕ ਘਰ 'ਚੋਂ ਚੋਰਾਂ ਨੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ।
ਪੀੜਤ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਤੇ ਉਹ ਦੀਨਾਨਗਰ ਦੇ ਨਜ਼ਦੀਕ ਇਕ ਹਸਪਤਾਲ 'ਚ ਨੌਕਰੀ ਕਰਦੀ ਹੈ। ਜਦੋਂ ਅੱਜ ਉਸ ਦਾ ਬੇਟਾ ਆਕਾਸ਼ਦੀਪ ਸਿੰਘ ਸਕੂਲ ਤੋਂ ਛੁੱਟੀ ਕਰ ਕੇ ਘਰ ਆਇਆ ਤਾਂ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਇਸ ਦੀ ਸੂਚਨਾ ਉਸ ਦੇ ਬੇਟੇ ਨੇ ਨਜ਼ਦੀਕ ਰਹਿੰਦੇ ਆਪਣੇ ਰਿਸ਼ਤੇਦਾਰ ਤੇ ਉਸ ਨੂੰ ਦਿੱਤੀ। ਜਦੋਂ ਘਰ ਆ ਕੇ ਛਾਣਬੀਣ ਕੀਤੀ ਤਾਂ ਪਤਾ ਲੱਗਾ ਕਿ ਚੋਰਾਂ ਨੇ ਉਸ ਦੇ ਘਰੋਂ 3 ਹਜ਼ਾਰ ਰੁਪਏ ਨਕਦ, ਸੋਨੇ ਤੇ ਚਾਂਦੀ ਦੇ ਕੁਝ ਗਹਿਣੇ ਚੋਰੀ ਕਰ ਲਏ ਹਨ, ਜਿਸ ਦੀ ਸੂਚਨਾ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਗਰੀਬੀ ਤੋਂ ਤੰਗ ਆਏ ਵਿਅਕਤੀ ਨੇ ਲਗਾਇਆ ਮੌਤ ਨੂੰ ਗਲੇ
NEXT STORY