ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਮਹਾਨ ਸੰਤ, ਦਾਰਸ਼ਨਿਕ, ਕਵੀ ਅਤੇ ਉੱਤਰੀ ਭਾਰਤ ਦੀ ਭਗਤੀ ਲਹਿਰ ਦੀ ਅਗਵਾਈ ਕਰਨ ਵਾਲੇ ਸਮਾਜ ਸੁਧਾਰਕ ਤੇ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਡਾ ਝਬਾਲ ਵਿਖੇ ਰੈਗਰ ਨੌਜਵਾਨ ਸਭਾ ਝਬਾਲ ਵੱਲੋਂ ਲਕਸ਼ਮੀ ਨਰਾਇਣ ਮਡੋਤੀਆ ਦੀ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਪ੍ਰਕਾਸ਼ ਪੂਰਬ ਨੂੰ ਸਮਰਪਿਤ ਸੰਗਤਾਂ ਲਈ ਸਵੇਰੇ ਚਾਹ, ਬਰੈਡ ਦੇ ਲੰਗਰ ਲਗਾਇਆ ਗਿਆ। ਇਸ ਉਪਰੰਤ ਵਿਸ਼ਾਲ ਲੰਗਰ ਭੰਡਾਰਾ ਚਲਾਇਆ ਗਿਆ, ਜਿਸ 'ਚ ਦਾਲ, ਚੌਲ, ਤੰਦੂਰੀ ਨਾਨ, ਮਿਕਸ ਸ਼ਬਜੀ ਅਤੇ ਹੋਰ ਵਿਸ਼ੇਸ਼ ਪਕਵਾਨਾਂ ਦੇ ਲੰਗਰ ਵਰਤਾਏ ਗਏ। ਸਮਾਗਮ ਦੀ ਅਰੰਭਤਾ ਦੀ ਅਰਦਾਸ ਅੰਮ੍ਰਿਤਸਰ ਜਿਊਲਰਜ਼ ਵਾਲੇ ਭਾਈ ਬਲਵਿੰਦਰ ਸਿੰਘ ਮਿੰਟੂ ਵੱਲੋਂ ਕੀਤੀ ਗਈ। ਇਸ ਮੌਕੇ ਗੋਪੀ ਰਾਮ ਪੰਚਾਇਤ ਮੈਂਬਰ, ਮੱਖਣ ਮਨੋਜ, ਮਦਨ ਲਾਲ, ਟੀਟੂ ਸ਼ਾਹ, ਰਾਮ ਚੰਦਰ, ਮੱਖਣ ਜੀਓਬਾਲਾ, ਅਰੂੜ ਚੰਦ, ਕ੍ਰਿਸ਼ਨ ਕੁਮਾਰ, ਰਾਜਿੰਦਰ ਕੁਮਾਰ, ਕ੍ਰਿਸ਼ਨ ਲਾਲ ਪੱਪੂ, ਮੋਹਨ ਪੇਂਟਰ, ਅਮਿਤ ਪੇਂਟਰ, ਆਰ.ਕੇ. ਪੇਂਟਰ, ਅਮੋਲ ਪੇਂਟਰ, ਕੇਵਲ ਕੁਮਾਰ, ਅੰਗਰੇਜ ਸਿੰਘ ਬਾਊ, ਗਰਧਾਰੀ ਲਾਲ, ਮੋਹਨ ਲਾਲ, ਕੇਵਲ ਕੁਮਾਰ, ਭਗੀਰਥ ਚੰਦ ਅਤੇ ਮੰਗਲ ਸਿੰਘ ਝਬਾਲ ਆਦਿ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਪੀ ਰਾਮ ਅਤੇ ਲਕਸ਼ਮੀ ਨਰਾਇਣ ਮਡੋਤੀਆ ਨੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਕਰਾਇਆ ਜਾਂਦਾ ਹੈ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਪੂਰਬ ਮੌਕੇ ਸੰਗਤਾਂ ਦੀ ਆਓ ਭਗਤ ਲਈ ਇਸੇ ਤਰ੍ਹਾਂ ਸਾਰਾ ਦਿਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ, ਜਿਸ ਲਈ ਸਮੂਹ ਇਲਾਕਾ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ।
ਪਿੰਡ ਰਾਏਪੁਰ ਵਿਖੇ ਧਾਰਮਿਕ ਸਮਾਗਮ ਆਯੋਜਿਤ
NEXT STORY