ਚੰਡੀਗੜ੍ਹ (ਲਲਨ) : ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਅੰਬਾਲਾ ਮੰਡਲ ਨੇ 'ਝਰੋਖਾ ਕੋਚ' ਦੇ ਕਿਰਾਏ ਨੂੰ ਘੱਟ ਕਰਨ ਲਈ ਰੇਲਵੇ ਬੋਰਡ ਦਿੱਲੀ ਨੂੰ ਪੱਤਰ ਲਿਖਿਆ ਹੈ ਕਿਉਂਕਿ 'ਝਰੋਖਾ' ਕੋਚ ਦਾ ਜ਼ਿਆਦਾ ਕਿਰਾਇਆ ਹੋਣ ਕਾਰਨ ਸੈਲਾਨੀਆਂ ਵਲੋਂ ਇਸ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾ ਰਿਹਾ ਹੈ। ਅਜਿਹੇ 'ਚ ਰੇਲਵੇ ਵਲੋਂ ਤਿਆਰ ਕੀਤਾ ਗਿਆ 'ਝਰੋਖਾ' ਕੋਚ ਧੂੜ ਫੱਕ ਰਿਹਾ ਹੈ। 'ਝਰੋਖਾ' 'ਚ 8 ਸੀਟਾਂ ਦੀ ਥਾਂ ਹੈ ਅਤੇ ਇਸ ਦਾ ਕਿਰਾਇਆ ਕਰੀਬ 40 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। ਅਜਿਹੇ 'ਚ ਸੈਲਾਨੀਆਂ ਵਲੋਂ ਇਸ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ ਹੈ ਪਰ ਪਿਛਲੇ ਕੁਝ ਸਾਲਾਂ ਦੇ ਰਿਕਾਰਡ ਦੇਖੇ ਜਾਣ ਤਾਂ 'ਝਰੋਖਾ' ਕੋਚ ਦੀ ਬੁਕਿੰਗ ਨਾਮਾਤਰ ਹੈ, ਜਦੋਂ ਕਿ ਰੇਲ ਮੋਟਰ ਕਾਰ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਅਜਿਹੇ 'ਚ ਸੈਲਾਨੀਆਂ ਵਲੋਂ ਹਨੀਮੂਨ ਕੋਚ ਦੀ ਵੀ ਮੰਗ ਵਧੇਰੇ ਹੁੰਦੀ ਹੈ।
...ਤੇ ਵੋਟ ਪਾਉਣ ਨਾ ਪੁੱਜੇ ਪੰਜਾਬ ਦੇ 92 ਲੱਖ ਲੋਕ!
NEXT STORY