ਮੋਹਾਲੀ (ਰਾਣਾ) : ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ 'ਚ 50 ਜਿੰਮ ਲਗਾਉਣ ਲਈ ਮਤਾ ਪਾਸ ਕਰਕੇ ਭੇਜਿਆ ਗਿਆ ਸੀ, ਜਿਸ ਤੋਂ ਬਾਅਦ ਇਕ ਪ੍ਰਾਈਵੇਟ ਕੰਪਨੀ ਨੂੰ ਇਸ ਦਾ ਪੂਰਾ ਜ਼ਿੰਮਾ ਸੌਂਪਿਆ ਗਿਆ ਪਰ ਅਜੇ ਵੀ ਕਈ ਸ਼ਹਿਰ ਦੇ ਪਾਰਕ ਬਚੇ ਹੋਏ ਹਨ ਅਤੇ ਉਨ੍ਹਾਂ ਦਾ ਸਾਮਾਨ ਵੀ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਬਚਿਆ ਹੋਇਆ ਜਿੰਮ ਦਾ ਸਾਮਾਨ ਨਿਗਮ ਦੇ ਸਟੋਰ ਵਿਚ ਇਸ ਤਰ੍ਹਾਂ ਪਿਆ ਹੈ ਜਿਵੇਂ ਕਿ ਕੂੜਾ ਪਿਆ ਹੁੰਦਾ ਹੈ, ਜਿਸ ਵੱਲ ਨਾ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਦਾ ਕੋਈ ਧਿਆਨ ਹੈ ਅਤੇ ਨਾ ਹੀ ਜਿੰਮ ਲਗਾਉਣ ਵਾਲੀ ਕੰਪਨੀ ਦਾ। ਇੱਥੇ ਪਹਿਲਾਂ 50 ਜਿੰਮਾਂ ਦਾ ਸਾਮਾਨ ਨਿਗਮ ਲਾ ਨਹੀਂ ਪਾਇਆ ਅਤੇ 50 ਜਿੰਮ ਲਗਵਾਉਣ ਦਾ ਮਤਾ ਹਾਊਸ ਦੀ ਮੀਟਿੰਗ ਵਿਚ ਪਾਸ ਵੀ ਕਰ ਦਿੱਤਾ ਗਿਆ, ਜਿਸ ਦੇ ਲਈ ਕੰਪਨੀਆਂ ਵਲੋਂ ਟੈਂਡਰ ਮੰਗੇ ਗਏ ਹੈ।
ਕਿੱਥੇ ਲਗਵਾਉਣਾ ਹੈ ਸਾਮਾਨ, ਨਹੀਂ ਦੱਸ ਰਹੇ ਕਈ ਕੌਂਸਲਰ
ਉਥੇ ਹੀ ਨਿਗਮ ਅਧਿਕਾਰੀ ਕਮਲਦੀਪ ਨੇ ਦੱਸਿਆ ਕਿ ਜਿਸ ਕੰਪਨੀ ਨੂੰ ਮੋਹਾਲੀ ਵਿਚ 50 ਜਿੰਮ ਲਗਵਾਉਣ ਦਾ ਕੰਮ ਦਿੱਤਾ ਗਿਆ ਸੀ, ਉਸ ਦਾ ਪੂਰਾ ਸਾਮਾਨ ਆ ਚੁੱਕਿਆ ਹੈ। ਕੁਝ ਜਿੰਮ ਦਾ ਸਾਮਾਨ ਅਜੇ ਤਕ ਨਹੀਂ ਲੱਗ ਸਕਿਆ ਕਿਉਂਕਿ ਕਈ ਕੌਂਸਲਰ ਅਜੇ ਤਕ ਜਗ੍ਹਾ ਨਿਰਧਾਰਿਤ ਨਹੀਂ ਕਰ ਪਾ ਰਹੇ ਹਨ। ਜਿੰਮ ਦਾ ਸਾਮਾਨ ਨਿਗਮ ਦੇ ਸਟੋਰ ਵਿਚ ਰੱਖਿਆ ਗਿਆ ਹੈ।
ਲੱਖਾਂ ਦਾ ਸਾਮਾਨ ਪਿਆ ਬੜੀ ਹੀ ਖਸਤਾ ਹਾਲਤ ਵਿਚ
ਜਾਣਕਾਰੀ ਅਨੁਸਾਰ ਨਿਗਮ ਵਲੋਂ ਮਤਾ ਪਾਸ ਕਰਕੇ ਜੋ ਸ਼ਹਿਰ ਦੇ 50 ਪਾਰਕਾਂ ਵਿਚ ਓਪਰ ਜਿੰਮ ਲਗਾਉਣ ਲਈ ਇਕ ਨਿੱਜੀ ਕੰਪਨੀ ਨੂੰ ਕੰਮ ਦਿੱਤਾ ਗਿਆ ਸੀ। ਉਸ ਵਲੋਂ ਜੋ ਜਿੰਮ ਦਾ ਸਾਮਾਨ ਬਚ ਗਿਆ ਹੈ, ਉਸ ਨੂੰ ਨਿਗਮ ਦੇ ਸਟੋਰ ਵਿਚ ਰੱਖ ਦਿੱਤਾ ਗਿਆ, ਉਹ ਵੀ ਕਿਸੇ ਸ਼ੈੱਡ ਦੇ ਹੇਠਾਂ ਨਹੀਂ ਸਗੋਂ ਖੁੱਲੇ ਵਿਚ ਕੋਈ ਸਾਮਾਨ ਕੂੜੇ ਦੇ ਡੱਬੇ ਕੋਲ ਪਿਆ ਹੈ ਅਤੇ ਇਸ ਤੋਂ ਇਲਾਵਾ ਧੁੱਪ ਅਤੇ ਮੀਂਹ ਵਿਚ ਸਾਮਾਨ ਪਿਆ ਖ਼ਰਾਬ ਵੀ ਹੋ ਸਕਦਾ ਹੈ ਪਰ ਲੱਗਦਾ ਹੈ ਕਿ ਕਿਸੇ ਨੂੰ ਇਸ ਦੀ ਚਿੰਤਾ ਨਹੀਂ ਹੈ। ਨਿਗਮ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਪਹਿਲਾਂ ਬਚੇ ਹੋਏ ਜਿੰਮ ਦੇ ਸਾਮਾਨ ਨੂੰ ਨਹੀਂ ਲਗਵਾਇਆ ਗਿਆ, ਨਵੇਂ ਜਿੰਮ ਲਗਵਾਉਣ ਲਈ ਮਤਾ ਪਾਸ ਕਰ ਦਿੱਤਾ ਗਿਆ।
3 ਕਰੋੜ 25 ਲੱਖ ਦੀ ਆਈ ਲਾਗਤ
ਨਗਰ ਨਿਗਮ ਦੇ ਅੁਨਸਾਰ ਸ਼ਹਿਰ ਦੇ ਕੁਲ 50 ਪਾਰਕਾਂ ਵਿਚ ਓਪਨ ਜਿੰਮ ਲਗਵਾਈ ਗਈ ਹੈ। ਇਕ ਓਪਨ ਜਿੰਮ ਦੀ ਕੀਮਤ ਸਾਢੇ 6 ਲੱਖ ਰੁਪਏ ਹੈ, ਬਾਅਦ ਵਿਚ ਜੋ ਓਪਨ ਜਿੰਮ ਲਗਾਈ ਗਈ ਹੈ ਉਸ ਨੂੰ ਲਗਾਉਣ ਤੋਂ ਪਹਿਲਾਂ ਉਨ੍ਹਾਂ ਦੇ ਹੇਠਾਂ ਰਬੜ ਮੈਟ ਲਗਾਇਆ ਜਾ ਰਿਹਾ ਹੈ, ਨਾਲ ਹੀ ਮੈਟ ਦੇ ਚਾਰੇ ਪਾਸੇ ਸੀਮਿੰਟ ਦੇ ਪੱਥਰ ਲਗਾ ਕੇ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਵਿਚ ਲੱਗੀ ਜਿੰਮ ਦੀ ਸੀ. ਬੀ. ਆਈ. ਜਾਂਚ ਸ਼ੁਰੂ
ਚੰਡੀਗੜ੍ਹ ਨਗਰ ਨਿਗਮ ਤੋਂ ਤਿੰਨ ਕਮਿਊਨਿਟੀ ਸੈਂਟਰਾਂ ਵਿਚ ਇਕ ਪ੍ਰਾਈਵੇਟ ਕੰਪਨੀ ਦੇ ਐਕਿਊਪਮੈਂਟ ਖਰੀਦ ਕੇ ਲਗਾਏ ਗਏ ਇਨ੍ਹਾਂ ਦੇ ਰੇਟ ਵਿਚ ਵੀ ਡਬਲ ਤੋਂ ਜ਼ਿਆਦਾ ਅੰਤਰ ਮਿਲਿਆ , ਜਿਸ ਐਕਿਊਪਮੈਂਟ ਦੀ ਲਾਈਫ ਲਾਈਨ ਉੱਤੇ ਕਾਸਟ 1 ਲੱਖ ਹੈ, ਉਸ ਨੂੰ ਹੀ 2. 25 ਲੱਖ ਦਾ ਖਰੀਦਿਆ ਦਿਖਾ ਕੇ ਐੱਮ. ਸੀ. ਦੇ ਇਸ ਕਮਿਊਨਿਟੀ ਸੈਂਟਰ ਵਿਚ ਇੰਸਟਾਲ ਕੀਤਾ ਗਿਆ। ਸੀ. ਬੀ. ਆਈ. ਇਹ ਜਾਂਚ ਕਰ ਰਹੀ ਹੈ ਕਿ ਸਾਰੀਆਂ ਜਿੰਮਾਂ ਵਿਚ ਇਕ ਹੀ ਕੰਪਨੀ ਦਾ ਸਾਮਾਨ ਕਿਉਂ ਅਤੇ ਕਿਵੇਂ ਯੂਜ਼ ਕੀਤਾ ਗਿਆ। ਉਥੇ ਹੀ ਜੇਕਰ ਵੇਖਿਆ ਜਾਵੇ ਤਾਂ ਜੋ ਮੋਹਾਲੀ ਨਗਰ ਨਿਗਮ ਵਲੋਂ ਵੀ ਪਾਰਕਾਂ ਵਿਚ ਓਪਨ ਜਿੰਮ ਲਗਾਉਣ ਲਈ ਟੈਂਡਰ ਮੰਗੇ ਗਏ ਸਨ, ਜਿਨ੍ਹਾਂ ਵਿਚ ਨਿਗਮ ਵਲੋਂ ਸਭ ਤੋਂ ਘੱਟ ਰੇਟ ਵਾਲੀ ਇਕ ਪ੍ਰਾਈਵੇਟ ਕੰਪਨੀ ਨੂੰ ਸ਼ਹਿਰ ਵਿਚ ਜਿੰਮ ਲਗਾਉਣ ਦਾ ਟੈਂਡਰ ਸੌਂਪ ਦਿੱਤਾ ਗਿਆ ਸੀ ਅਤੇ ਜੋ ਸ਼ਹਿਰ ਵਿਚ 50 ਓਪਨ ਜਿੰਮ ਲਗਾਏ ਗਏ ਹਨ, ਉਹ ਇਕ ਹੀ ਕੰਪਨੀ ਵਲੋਂ ਲਗਾਏ ਗਏ ਹਨ।
ਜਥੇਦਾਰ ਰਣਜੀਤ ਸਿੰਘ ਨੇ ਰਗੜ੍ਹਿਆ ਬਾਦਲ ਪਰਿਵਾਰ, ਕੀਤੇ ਅਹਿਮ ਖੁਲਾਸੇ (ਵੀਡੀਓ)
NEXT STORY