ਸ਼ੇਰਪੁਰ (ਸਿੰਗਲਾ, ਅਨੀਸ਼) : ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਸਰਕਾਰ ਦੀ ਸਰਬੱਤ ਬੀਮਾ ਯੋਜਨਾ ਦਾ ਹੁਣ ਤੱਕ 1 ਲੱਖ 5 ਹਜ਼ਾਰ ਲੋਕਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ ਅਤੇ ਇਸ ਸਕੀਮ ਰਾਹੀਂ 114 ਕਰੋੜ ਰੁਪਏ ਦੇ ਕਰੀਬ ਲੋਕਾਂ ਦੇ ਪੈਸਿਆਂ ਦੀ ਬੱਚਤ ਹੋਈ ਹੈ। ਇਸ ਦਾ ਲਾਭ 200 ਤੋਂ ਵੱਧ ਸਰਕਾਰੀ ਅਤੇ 457 ਪ੍ਰਾਈਵੇਟ ਹਸਪਤਾਲਾਂ 'ਚ ਮਿਲ ਰਿਹਾ ਹੈ ਅਤੇ ਇਸ ਸਕੀਮ 'ਚ ਪੰਜਾਬ ਦੇ 100 ਫੀਸਦੀ ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਜਲਦ ਪੂਰਾ ਕਰ ਲਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਅੱਜ ਬਾਅਦ ਦੁਪਹਿਰ ਕਸਬਾ ਸ਼ੇਰਪੁਰ ਦੇ ਕਮਿਓਨਿਟੀ ਹੈਲਥ ਸੈਂਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਉਹ ਸਪੈਸ਼ਲ ਸ਼ੇਰਪੁਰ ਵਿਖੇ ਹਸਪਤਾਲ ਦੀਆਂ ਕਮੀਆਂ, ਡਾਕਟਰਾਂ ਦੀਆਂ ਖਾਲੀ ਪਈਆਂ ਪੋਸਟਾਂ, ਮੁਲਾਜ਼ਮ ਦੀ ਘਾਟ ਸਬੰਧੀ ਚੈਕਿੰਗ ਕਰਨ ਆਏ ਸਨ।
ਸਿੱਧੂ ਨੇ ਦੱਸਿਆ ਕਿ ਬੇਸ਼ੱਕ ਮਾਲਵਾ ਖੇਤਰ 'ਚ ਡਾਕਟਰਾਂ ਦੀ ਘਾਟ ਵੱਡੀ ਪੱਧਰ 'ਤੇ ਆ ਰਹੀ ਹੈ ਪਰ ਸਰਕਾਰ ਵੱਲੋਂ ਲਗਾਤਾਰ ਡਾਕਟਰਾਂ ਦੀ ਭਰਤੀ ਕਰਕੇ ਇਸ ਸਮੱਸਿਆ ਦਾ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੇਵਾ ਮੁਕਤ ਹੋ ਚੁੱਕੇ ਸਪੈਸ਼ਲਿਸਟ ਅਤੇ ਐੱਮ. ਬੀ. ਬੀ. ਐੱਸ. ਡਾਕਟਰਾਂ ਦੀ ਮੁੜ ਭਰਤੀ ਕਰਨ ਲਈ ਸਰਕਾਰ ਵੱਲੋਂ ਪ੍ਰਪੋਜ਼ਲ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ। ਸਿੱਧੂ ਨੇ ਜੇ. ਐੱਨ. ਯੂ. ਦਿੱਲੀ ਵਿਖੇ ਵਾਪਰੀ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਇਹ ਘਟਨਾ ਕੇਂਦਰ ਸਰਕਾਰ ਦੇ ਮੱਥੇ 'ਤੇ ਕਲੰਕ ਹੈ। ਇਹ ਭਾਜਪਾ ਸਰਕਾਰ ਦੀ ਗੁੰਡਾਗਰਦੀ ਦੇ ਨੰਗੇ ਨਾਚ ਦਾ ਸਾਬੂਤ ਹੈ।
ਇਸ ਮੌਕੇ ਕਮਿਓਨਿਟੀ ਹੈਲਥ ਸੈਂਟਰ ਸ਼ੇਰਪੁਰ ਵਿਖੇ ਗਾਇਨੀ ਦੇ ਡਾਕਟਰ ਦੀ ਲੰਮੇ ਸਮੇਂ ਤੋਂ ਘਾਟ ਨੂੰ ਦੂਰ ਕਰਨ ਲਈ ਸਿੱਧੂ ਨੇ ਕਿਹਾ ਕਿ ਡਾਕਟਰ ਲੇਡੀਜ਼ ਡਾਕਟਰ ਦਾ ਪ੍ਰਬੰਧ ਕਰਨ ਤੋਂ ਇਲਾਵਾ ਦੰਦਾਂ ਦੇ ਡਾਕਟਰ ਸਮੇਤ ਲੋੜਵੰਦ ਸਟਾਫ ਦੀ ਘਾਟ ਨੂੰ ਜਲਦੀ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਆਰਜ਼ੀ ਡਿਊਟੀ 'ਤੇ ਜਾਂਦੇ ਫਾਰਮਾਸਿਸਟ ਦੀਆਂ ਡਿਊਟੀਆਂ ਅੱਜ ਤੋਂ ਹੀ ਕੱਟ ਦਿੱਤੀਆਂ ਜਾਣਗੀਆਂ ਕਿਉਂਕਿ ਜੇਲਾਂ 'ਚ ਸਟਾਫ ਦੀ ਕੋਈ ਘਾਟ ਨਹੀਂ। ਸਿੱਧੂ ਨੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ ਸ਼ੇਰਪੁਰ ਵਿਖੇ ਓ. ਪੀ. ਡੀ. ਦੀ ਗਿਣਤੀ ਵਧਾਉਣ ਲਈ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਨ ਤਾਂ ਜੋ ਹਰ ਲੋੜਵੰਦ ਨੂੰ ਸਰਕਾਰ ਦੀਆਂ ਮੁਫਤ ਸਹੂਲਤਾਂ ਦਾ ਲਾਭ ਮਿਲ ਸਕੇ।
ਨਹੀਂ ਰਹੇ ਰਵਾਇਤੀ ਲੋਕ ਸੰਗੀਤ ਦੇ ਸ਼ਹਿਨਸ਼ਾਹ 'ਢਾਡੀ ਈਦੂ ਸ਼ਰੀਫ'
NEXT STORY