ਜਲੰਧਰ(ਜ. ਬ.)—ਨੌਕਰੀ ਛੱਡਣ 'ਤੇ ਕਰਮਚਾਰੀਆਂ ਨੂੰ ਵਿੱਤੀ ਤੌਰ 'ਤੇ ਸੁਰੱਖਿਆ ਦੇਣ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਆਈ. ਪੀ. ਐੱਫ. ਓ.) ਨਵਾਂ ਨਿਯਮ ਬਣਾਉਣ ਜਾ ਰਿਹਾ ਹੈ, ਜਿਸ ਜ਼ਰੀਏ ਨੌਕਰੀ ਛੁੱਟਣ 'ਤੇ ਕਰਮਚਾਰੀ ਆਪਣੇ ਪੀ. ਐੱਫ. ਦੀ ਕੁੱਲ ਬੱਚਤ ਦਾ 60 ਫੀਸਦੀ ਹੀ ਕਢਵਾ ਸਕਣਗੇ। ਬੇਰੋਜ਼ਗਾਰੀ ਦੌਰਾਨ ਜੋ ਨਵਾਂ ਨਿਯਮ ਬਣਾਇਆ ਜਾ ਰਿਹਾ ਹੈ, ਉਸ ਮੁਤਾਬਕ ਕੁਝ ਮਾਮਲਿਆਂ 'ਚ ਕਰਮਚਾਰੀ ਆਪਣੀ ਤਨਖਾਹ ਦੇ ਮੁਤਾਬਕ 3 ਮਹੀਨਿਆਂ ਦੀ ਤਨਖਾਹ ਕਢਵਾਉਣ 'ਚ ਸਮੱਰਥ ਹੋਣਗੇ। ਪ੍ਰਾਈਵੇਟ ਸੰਗਠਨਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਸ ਤੋਂ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਉਥੇ ਹੀ ਇਸ ਦਾ ਵਿਰੋਧ ਹੋਣਾ ਵੀ ਹੈਰਾਨੀਜਨਕ ਨਹੀਂ ਹੋਵੇਗਾ, ਕਿਉਂਕਿ ਕਰਮਚਾਰੀਆਂ ਨਾਲ ਜੁੜੀਆਂ ਸੰਸਥਾਵਾਂ ਇਸ ਮਾਮਲੇ ਨੂੰ ਅਦਾਲਤ 'ਚ ਲਿਜਾ ਸਕਦੀਆਂ ਹਨ। ਨਵੇਂ ਨਿਯਮਾਂ ਮੁਤਾਬਕ ਕਰਮਚਾਰੀ 1 ਮਹੀਨਾ ਬੇਰੋਜ਼ਗਾਰ ਰਹਿਣ ਤੋਂ ਬਾਅਦ ਹੀ ਰਾਸ਼ੀ ਕਢਵਾਉਣ ਦਾ ਅਧਿਕਾਰ ਰੱਖ ਸਕੇਗਾ। ਬਾਕੀ ਰਾਸ਼ੀ ਰਿਟਾਇਰਮੈਂਟ ਤੋਂ ਬਾਅਦ ਵਿਆਜ ਦੇ ਨਾਲ ਕਰਮਚਾਰੀਆਂ ਦੇ ਬੈਂਕ ਖਾਤੇ 'ਚ ਪਾ ਦਿੱਤੀ ਜਾਵੇਗੀ। ਜੇਕਰ ਕਰਮਚਾਰੀ ਦੀ ਇਕ ਮਹੀਨੇ ਦੇ ਅੰਦਰ ਦੂਜੀ ਥਾਂ 'ਤੇ ਨੌਕਰੀ ਲੱਗ ਜਾਂਦੀ ਹੈ ਤਾਂ ਉਹ ਆਪਣੇ ਪੀ. ਐੱਫ. ਦੀ ਰਾਸ਼ੀ ਨੂੰ ਦੂਜੇ ਅਕਾਊਂਟ 'ਚ ਸ਼ਿਫਟ ਕਰ ਸਕੇਗਾ। ਮੌਜੂਦਾ ਨਿਯਮਾਂ ਮੁਤਾਬਕ ਕਰਮਚਾਰੀਆਂ ਨੂੰ ਨੌਕਰੀ ਛੱਡਣ ਦੇ 2 ਮਹੀਨਿਆਂ ਬਾਅਦ ਪੀ. ਐੱਫ. ਦੀ ਪੂਰੀ ਰਾਸ਼ੀ ਕਢਵਾਉਣ ਦੀ ਮਨਜ਼ੂਰੀ ਹੈ। ਈ. ਪੀ. ਐੱਫ. ਓ. ਮੁਤਾਬਕ ਰਿਟਾਇਰਮੈਂਟ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਕਰਮਚਾਰੀ ਪੀ. ਐੱਫ. ਕਢਵਾ ਰਹੇ ਹਨ। ਇਸ ਨਾਲ ਉਨ੍ਹਾਂ ਦੀ ਮੈਂਬਰਸ਼ਿਪ ਜਲਦੀ ਖਤਮ ਹੋ ਜਾਂਦੀ ਹੈ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ। ਪ੍ਰਸਤਾਵ ਨੂੰ ਲਾਗੂ ਕਰਨ ਲਈ ਰੋਜ਼ਗਾਰ ਮੰਤਰਾਲਾ ਨੂੰ ਇਕ ਨੋਟੀਫਿਕੇਸ਼ਨ ਜ਼ਰੀਏ ਆਈ. ਪੀ. ਐੱਫ. ਯੋਜਨਾ 1952 ਵਿਚ ਬਦਲਾਅ ਕਰਨੇ ਹੋਣਗੇ।
ਨਸ਼ੇ ਵਾਲੀਆਂ ਗੋਲੀਅਾਂ ਸਣੇ ਗ੍ਰਿਫਤਾਰ
NEXT STORY