ਪਟਿਆਲਾ,(ਰਾਜੇਸ਼)- ਅਗਸਤ ਮਹੀਨੇ ਦੀ 21 ਤਰੀਕ ਹੋਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ ਤੋਂ ਭੜਕੇ ਨਗਰ ਨਿਗਮ ਕਾਮਿਆਂ ਨੇ ਸੋਮਵਾਰ ਨੂੰ ਜੁਆਇੰਟ ਕਮਿਸ਼ਨਰ ਦਾ ਦਫ਼ਤਰ ਘੇਰ ਕੇ ਧਰਨਾ ਲਾਇਆ। ਇਸ ਦੌਰਾਨ ਡਟ ਕੇ ਨਾਅਰੇਬਾਜ਼ੀ ਕੀਤੀ ਗਈ। ਨਗਰ ਨਿਗਮ ਦੀ ਵਿੱਤੀ ਹਾਲਤ ਮਾੜੀ ਹੋਣ ਕਰ ਕੇ ਨਿਗਮ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਰਿਹਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਨਗਰ ਨਿਗਮ ਦੇ ਦੂਜੇ ਖਾਤਿਆਂ ਵਿਚ ਪੈਸੇ ਪਏ ਹਨ ਤਾਂ ਉਨ੍ਹਾਂ ਪੈਸਿਆਂ ਵਿਚੋਂ ਤਨਖਾਹ ਦਿੱਤੀ ਜਾਵੇ। ਮਿਉਂਸੀਪਲ ਕਾਮਿਆਂ ਦੀ ਸਾਂਝੀ ਜਥੇਬੰਦੀ ਦੇ ਆਗੂਆਂ ਨਰੇਸ਼ ਬੌਬੀ, ਜਤਿੰਦਰ ਪਿੰ੍ਰਸ ਤੇ ਮੁਨੀਸ਼ ਪੁਰੀ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਇਸ ਧਰਨੇ ਵਿਚ ਨਗਰ ਨਿਗਮ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਕਿਹਾ ਕਿ ਨਿਗਮ ਕਰਮਚਾਰੀ ਵਾਰ-ਵਾਰ ਪ੍ਰਸ਼ਾਸਨ ਨੂੰ ਮਿਲ ਕੇ ਕਹਿ ਚੁੱਕੇ ਸਨ ਕਿ ਤਨਖਾਹ ਸਮੇਂ ਸਿਰ ਮਿਲਣਾ ਯਕੀਨੀ ਬਣਾਈ ਜਾਵੇ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਅੱਜ ਜਦੋਂ ਮੁਲਾਜ਼ਮ ਆਗੂ ਜੁਆਇੰਟ ਕਮਿਸ਼ਨਰ ਨੂੰ ਮਿਲਣ ਗਏ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਾ ਦਿੱਤਾ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਜੇਕਰ ਬੁੱਧਵਾਰ ਤੱਕ ਤਨਖਾਹ ਨਾ ਦਿੱਤੀ ਗਈ ਤਾਂ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਦਫ਼ਤਰ ਵਿਚ ਨਹੀਂ ਸਨ, ਜਿਸ ਕਾਰਨ ਮਸਲੇ ਦਾ ਕੋਈ ਹੱਲ ਨਹੀਂ ਹੋਇਆ।
ਪੈਟਰੋਲ 'ਚੋਂ ਪਾਣੀ ਨਿਕਲਣ ਕਾਰਨ ਪੰਪ ਮਾਲਕਾਂ ਵਿਰੁੱਧ ਲਾਇਆ ਧਰਨਾ
NEXT STORY