ਮੋਗਾ, (ਸੰਦੀਪ)- ਇਸ ਸਾਲ ਮੋਗਾ ਜ਼ਿਲਾ ਡੇਂਗੂ, ਚਿਕਨਗੁਨੀਆ ਅਤੇ ਸਵਾਈਨ ਫਲੂ ਦੇ ਕੇਸਾਂ 'ਚ ਪੰਜਾਬ 'ਚੋਂ ਸਭ ਤੋਂ ਹੇਠਲੇ ਪੱਧਰ 'ਤੇ ਹੈ, ਜਿਸ ਦਾ ਪੂਰਾ ਸਿਹਰਾ ਮੋਗਾ ਜ਼ਿਲੇ ਦੀ ਐੱਨ. ਵੀ. ਬੀ. ਡੀ. ਸੀ. ਪੀ. ਟੀਮ ਨੂੰ ਜਾਂਦਾ ਹੈ, ਜਿਸ ਨੇ ਪੂਰੀ ਮਿਹਨਤ ਕਰ ਕੇ ਲੋਕਾਂ ਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਕੇ ਰੱਖਿਆ ਹੈ। ਇਹ ਪ੍ਰਗਟਾਵਾ ਜ਼ਿਲਾ ਐਪੀਡੀਮੋਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ 'ਚ ਡੇਂਗੂ ਦਾ ਅੰਕੜਾ 2100 ਦੇ ਕਰੀਬ ਪਹੁੰਚ ਚੁੱਕਾ ਹੈ, ਜਦਕਿ ਮੋਗਾ ਜ਼ਿਲੇ 'ਚ ਹੁਣ ਤੱਕ ਸਿਰਫ 13 ਕੇਸ ਰਿਪੋਰਟ ਹੋਏ ਹਨ ਅਤੇ ਕੋਈ ਵੀ ਮੌਤ ਨਹੀਂ ਹੋਈ ਹੈ। ਚਿਕਨਗੁਨੀਆ ਦੇ ਕੇਸ 100 ਦੇ ਕਰੀਬ ਸਾਹਮਣੇ ਆ ਚੁੱਕੇ ਹਨ, ਜਦਕਿ ਮੋਗਾ ਜ਼ਿਲੇ 'ਚ ਸਿਰਫ ਇਕ ਕੇਸ ਰਿਪੋਰਟ ਹੋਇਆ ਹੈ, ਜਦਕਿ ਮਲੇਰੀਆ ਦੇ ਪੂਰੇ ਪੰਜਾਬ 'ਚ 625 ਸਾਹਮਣੇ ਆਏ ਹਨ, ਜਦਕਿ ਮੋਗਾ ਜ਼ਿਲੇ 'ਚ ਸਿਰਫ 3 ਕੇਸ ਹੀ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਡੇਂਗੂ ਦਾ ਲਾਰਵਾ ਚੈੱਕ ਕਰਨ ਅਤੇ ਚਲਾਨ ਕੱਟਣ ਦੀ ਮੁਹਿੰਮ ਬੰਦ ਨਹੀਂ ਕੀਤੀ ਗਈ ਬਲਕਿ ਸਾਡੀ ਟੀਮ ਰੋਜ਼ਾਨਾ ਆਪਣੇ ਸ਼ਡਿਊਲ ਮੁਤਾਬਕ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਇੰਟ ਟੀਮ ਵੱਲੋਂ ਹੁਣ ਤੱਕ 62 ਚਲਾਨ ਕੱਟੇ ਗਏ ਹਨ, ਜਿਸ 'ਚ 5 ਸਰਕਾਰੀ ਅਦਾਰੇ, 9 ਪ੍ਰਾਈਵੇਟ ਹਸਪਤਾਲ ਅਤੇ 3 ਸਕੂਲ ਸ਼ਾਮਲ ਹਨ। ਇਸ ਮੌਕੇ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ, ਗਗਨਦੀਪ ਸਿੰਘ ਸੈਨੇਟਰੀ ਇੰਸਪੈਕਟਰ ਸਿਵਲ ਹਸਪਤਾਲ ਮੋਗਾ, ਰਣਜੀਤ ਸਿੰਘ ਸਿੱਧੂ ਸੈਨੇਟਰੀ ਇੰਸਪੈਕਟਰ, ਪਰਮਜੀਤ ਸਿੰਘ ਸੈਨੇਟਰੀ ਇੰਸਪੈਕਟਰ ਆਦਿ ਮੌਜੂਦ ਸਨ।
ਹੈਰੋਇਨ ਸਮੇਤ ਵਿਅਕਤੀ ਕਾਬੂ
NEXT STORY