ਜਲੰਧਰ (ਜਤਿੰਦਰ, ਭਾਰਦਵਾਜ)— ਬੀਤੇ ਦਿਨੀਂ ਪੁਲਸ ਵੱਲੋਂ ਇਕ ਮਾਮਲੇ 'ਚ ਗ੍ਰਿਫਤਾਰ ਸੁਰਾਜ ਸਿੰਘ ਦੋਸ਼ੀ ਦੇ ਕੋਰੋਨਾ ਮਹਾਮਾਰੀ ਦੇ ਪਾਜ਼ੇਟਿਵ ਆਉਣ 'ਤੇ ਸੈਸ਼ਨ ਜੱਜ ਜਲੰਧਰ ਦੇ 2 ਜੂਡੀਸ਼ੀਅਲ ਮੈਜਿਸਟ੍ਰੇਟ ਗੁਰਕਿਰਨ ਸਿੰਘ, ਦਵਿੰਦਰ ਸਿੰਘ ਸਮੇਤ ਦੋਨਾ ਅਦਾਲਤਾਂ ਦੇ ਸਟਾਫ ਵਿਜੇ ਕੁਮਾਰ, ਗਗਨ ਅਜੀਤ ਸਿੰਘ (ਦੋਵੇਂ ਰੀਡਰ), ਮਿਸ ਰੀਤੂ, ਅਮਿਤ ਸਟੈਨੋਗਰਾਫਰ, ਮਨੀਸ਼ ਨਾਗਰ ਅਹਿਲਮਦ, ਬਲਦੇਵ ਰਾਜ ਨਾਇਬ ਕੋਰਟ, ਹਰਜੋਤ, ਰਾਜ ਕੁਮਾਰ ਦੋਵੇਂ ਪਿਆਦੇ ਸਮੇਤ ਵਕੀਲ ਨੂੰ ਵੀ 14 ਦਿਨਾਂ ਲਈ ਆਪਣੇ ਘਰ ਵਿੱਚ ਏਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਜਲਦੀ ਹੀ 'ਕੋਰੋਨਾ' ਦਾ ਇਲਾਜ ਕਰਨ ਵਾਲੀ ਦਵਾਈ ਦੇ ਬਾਜ਼ਾਰ 'ਚ ਆਉਣ ਦੇ ਆਸਾਰ
ਜ਼ਿਕਰਯੋਗ ਹੈ ਕਿ ਮੁਲਜ਼ਮ ਸੁਰਾਜ ਸਿੰਘ ਨੂੰ ਡਿਵੀਜ਼ਨ ਨੰਬਰ 5 ਦੀ ਪੁਲਸ ਵੱਲੋਂ ਦੋਸ਼ੀ ਸੁਰਾਜ ਸਿੰਘ ਨੂੰ ਗੁਰਕਿਰਨ ਸਿੰਘ ਅਤੇ ਦਵਿੰਦਰ ਸਿੰਘ ਦੀ ਅਦਾਲਤ 'ਚ ਵਕੀਲ ਵੱਲੋਂ ਪੇਸ਼ ਕੀਤਾ ਗਿਆ ਸੀ। ਬਾਅਦ ਵਿੱਚ 18-6-20 ਨੂੰ ਦੋਸ਼ੀ ਦੀ ਟੈਸਟ ਰਿਪੋਰਟ ਪਾਜ਼ੇਟਿਵ ਆ ਗਈ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਤਿੰਨ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਸ਼ੈਰਿਲ ਸੋਹੀ, ਪਤੀ ਸ਼ਮਿੰਦਰ ਪਾਲ ਸਿੰਘ, ਸੁਧੀਰ ਕੁਮਾਰ ਨੂੰ ਵੀ 14 ਦਿਨ ਲਈ ਏਕਾਂਤਵਾਸ ਲਈ ਭੇਜਿਆ ਗਿਆ ਸੀ। ਇਸ ਮਾਮਲੇ ਨਾਲ ਅਦਾਲਤ ਦੇ ਸਟਾਫ ਮੈਂਬਰਾਂ ਅਤੇ ਵਕੀਲਾਂ 'ਚ ਮੁੜ ਦਹਿਸ਼ਤ ਫੈਲ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚੋਂ 'ਕੋਰੋਨਾ' ਦੇ 9 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
NEXT STORY