ਝਬਾਲ (ਨਰਿੰਦਰ) : ਪੁਲਸ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਝਾਮਕੇ ਵਿਖੇ ਬੀਤੀ ਰਾਤ ਕੁਝ ਵਿਆਕਤੀਆਂ ਵਲੋ ਇਕ ਘਰ 'ਚ ਦਾਖਲ ਹੋ ਕੇ ਗੋਲੀ ਚਲਾਉਣ ਤੇ ਪਰਿਵਾਰਕ ਮੈਬਰਾਂ ਦੀ ਕੁੱਟਮਾਰ ਕਰਨ ਨਾਲ ਇਕ ਔਰਤ ਸਮੇਤ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਦਲੇਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਝਾਮਕੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜੇ ਬਾਬਾ ਨਸ਼ੀਰੇ ਸ਼ਾਹ ਦੀ ਜਗ੍ਹਾ ਹੈ, ਜਿਸ ਦੇ ਦਰਬਾਰ ਦੀ ਚਾਬੀ ਉਨ੍ਹਾਂ ਕੋਲ ਹੁੰਦੀ ਹੈ। ਬੀਤੀ ਸ਼ਾਮ ਉਨ੍ਹਾਂ ਦੇ ਘਰ ਤਰਸੇਮ ਸਿੰਘ ਪੁੱਤਰ ਦਿਆਲ ਸਿੰਘ, ਗੁਰਲਾਲ ਸਿੰਘ ਪੁੱਤਰ ਬਲਦੇਵ ਸਿੰਘ, ਕਰਨਜੀਤ ਸਿੰਘ ਪੁੱਤਰ ਸੰਤੋਖ ਸਿੰਘ, ਚਰਨਜੀਤ ਸਿੰਘ ਤੇ ਧਿਆਨ ਸਿੰਘ ਪੁੱਤਰ ਮੱਖਣ ਸਿੰਘ ਆਏ ਤੇ ਚਾਬੀ ਦੀ ਮੰਗ ਕਰਨ ਲੱਗੇ ਪਰ ਅਸੀਂ ਦੇਣ ਤੋ ਨਾਂਹ ਕਰ ਦਿੱਤੀ। ਬਾਅਦ 'ਚ ਬਾਬੇ ਦੀ ਜਗ੍ਹਾ ਕਮੇਟੀ ਪ੍ਰਧਾਨ ਬਾਜ ਸਿੰਘ ਤੇ ਪਾਲ ਸਿੰਘ ਨੇ ਆਕੇ ਚਾਬੀ ਮੰਗੀ ਤਾਂ ਅਸੀਂ ਉਨ੍ਹਾਂ ਹਵਾਲੇ ਚਾਬੀ ਕਰ ਦਿੱਤੀ, ਜਿਸ ਕਾਰਨ ਰਾਤ ਨੂੰ 11 ਵਜੇ ਦੇ ਕਰੀਬ ਉਪਰੋਕਤ ਵਿਅਕਤੀ ਹੋਰ ਸਾਥੀਆਂ ਸਮੇਤ ਸਾਡੇ ਘਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਤੇ ਸਾਡੇ ਘਰ ਦੀ ਭੰਨ-ਤੋੜ ਕਰਕੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਂਦਿਆਂ ਕੁੱਟਮਾਰ ਕਰਨ ਲੱਗ ਪਏ, ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੇ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਮੇਰੇ ਚਾਚੇ ਦਾ ਲੜਕਾ ਗੁਰਭੇਜ ਸਿੰਘ ਪੁੱਤਰ ਜਗੀਰ ਸਿੰਘ ਨੂੰ ਗੋਲੀ ਦੇ ਛੜੇ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਇਸ ਉਪਰੰਤ ਉਨ੍ਹਾਂ ਨੇ ਮੇਰੀ ਮਾਤਾ ਕਸ਼ਮੀਰ ਕੌਰ ਦੀ ਵੀ ਕੁੱਟਮਾਰ ਕੀਤੀ ਜਿਸ ਕਾਰਣ ਉਨ੍ਹਾਂ ਨੂੰ ਵੀ ਜ਼ਖਮੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਅਸੀਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਦੂਸਰੇ ਪਾਸੇ ਦੂਸਰੀ ਧਿਰ ਦੇ ਜੱਸਾ ਸਿੰਘ ਪੱਧਰੀ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦਲੇਰ ਸਿੰਘ ਵਲੋਂ ਲਗਾਏ ਦੋਸ਼ਾਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਅਸਲ 'ਚ ਮਨਪ੍ਰੀਤ ਸਿੰਘ ਵਾਸੀ ਮਾਣੋਚਾਲ ਮੈਨੂੰ ਪੱਧਰੀ ਵਿਖੇ ਮੋਟਰਸਾਈਕਲ 'ਤੇ ਛੱਡਣ ਜਾ ਰਿਹਾ ਸੀ ਕਿ ਦਲੇਰ ਸਿੰਘ ਵਾਲੀ ਧਿਰ ਰਸਤੇ 'ਚ ਸਾਡਾ ਰਸਤਾ ਮੱਲ ਕੇ ਹਥਿਆਰ ਲੈ ਕੇ ਬੈਠੇ ਸੀ, ਜਿਨ੍ਹਾਂ ਸਾਨੂੰ ਰੋਕ ਕੇ ਸਾਡੀ ਕੁੱਟਮਾਰ ਕੀਤੀ ਤੇ ਗੋਲੀਆਂ ਚਲਾਈਆਂ, ਜਿਸ ਨਾਲ ਮਨਪ੍ਰੀਤ ਸਿੰਘ ਜ਼ਖਮੀ ਹੋ ਗਿਆ। ਸਾਡਾ ਲਾਇਸੰਸੀ ਪਿਸਤੌਲ ਵੀ ਉਥੇ ਡਿੱਗ ਪਿਆ ਜੋ ਇਨ੍ਹਾਂ ਨੇ ਫੜ ਲਿਆ ਹੈ।
ਇਸ ਸਬੰਧੀ ਥਾਣਾ ਝਬਾਲ ਦੇ ਮੌਕੇ 'ਤੇ ਥਾਣੇਦਾਰ ਕੁਲਦੀਪ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਰਾਤ ਗੋਲੀ ਚੱਲਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਬਾਕੀ ਪੁਲਸ ਸਾਰੇ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕਰ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਭਾਰਤੀ ਕਮਿਊਨਿਸਟ ਪਾਰਟੀ ਨੇ ਕੇਂਦਰ ਸਰਕਾਰ ਦੀ ਅਰਥੀ ਫੂਕੀ
NEXT STORY