ਜਲੰਧਰ (ਕਮਲੇਸ਼) : 80 ਸਾਲ ਦੇ ਹਰਜਿੰਦਰ ਸਿੰਘ ਵਾਸੀ ਆਨੰਦ ਨਗਰ ਮਕਸੂਦਾਂ ਦਾ ਕਹਿਣਾ ਹੈ ਕਿ ਉਹ ਪਿਛਲੇ 22 ਸਾਲ ਤੋਂ ਇਨਸਾਫ ਲਈ ਧੱਕੇ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ 31 ਜਨਵਰੀ 1996 ਨੂੰ ਗੁਮਟਲ (ਨੂਰਮਹਿਲ) ਦੇ ਸਰਕਾਰੀ ਸਕੂਲ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਨੂੰ 22 ਸਾਲ ਤਕ ਪੈਨਸ਼ਨ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੀ 4 ਸਾਲ ਦੀ ਸੈੱਲਰੀ ਵੀ ਬਕਾਇਆ ਹੈ। ਜਿਸ ਦੇ ਖਿਲਾਫ ਕੋਰਟ 'ਚ ਉਨ੍ਹਾਂ ਦਾ ਕੇਸ ਚੱਲ ਰਿਹਾ ਸੀ। ਕੋਰਟ ਨੇ ਇਸ ਮਾਮਲੇ ਵਿਚ ਜੱਜਮੈਂਟ ਸੁਣਾਉਂਦਿਆਂ ਸਰਕਾਰ ਨੂੰ ਉਨ੍ਹਾਂ ਨੂੰ 22 ਸਾਲ ਦੀ ਪੈਨਸ਼ਨ ਤੇ 4 ਸਾਲ ਦੀ ਸੈੱਲਰੀ 10 ਫੀਸਦੀ ਵਿਆਜ ਨਾਲ ਦੇਣ ਦਾ ਫੈਸਲਾ ਸੁਣਾਇਆ ਸੀ ਅਤੇ ਉਨ੍ਹਾਂ ਨੂੰ ਪ੍ਰਿੰਸੀਪਲ ਦਾ ਗ੍ਰੇਡ ਵੀ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਪੈਸੇ ਰਿਲੀਜ਼ ਨਹੀਂ ਕੀਤੇ ਗਏ। ਹਰਜਿੰਦਰ ਸਿੰਘ ਨੇ ਦੱਸਿਆ ਕਿ ਕੋਰਟ ਨੇ ਉਨ੍ਹਾਂ ਦੀ ਹਾਲਤ ਦੇਖਦੇ ਹੋਏ ਜਨਵਰੀ 2018 ਵਿਚ ਉਨ੍ਹਾਂ ਦੀ 21 ਹਜ਼ਾਰ ਦੀ ਪੈਨਸ਼ਨ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਦੋਂਕਿ ਕੋਰਟ ਵਲੋਂ ਦਿੱਤੇ ਗਏ ਪ੍ਰਿੰਸੀਪਲ ਗ੍ਰੇਡ ਮੁਤਾਬਕ ਉਨ੍ਹਾਂ ਦੀ ਪੈਨਸ਼ਨ ਜ਼ਿਆਦਾ ਹੋਣੀ ਚਾਹੀਦੀ ਸੀ। ਹਰਜਿੰਦਰ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਦੋਵੇਂ ਕਾਫੀ ਬਜ਼ੁਰਗ ਹਨ ਤੇ ਇਨਸਾਫ ਲਈ ਭਟਕ ਰਹੇ ਹਨ ਪਰ ਅਜੇ ਤਕ ਉਨ੍ਹਾਂ ਦਾ ਬਕਾਇਆ ਨਹੀਂ ਦਿੱਤਾ ਗਿਆ।
10 ਫੀਸਦੀ ਵਿਆਜ ਦੇ ਫੈਸਲੇ ਖਿਲਾਫ ਕੋਰਟ ਵਿਚ ਲਾਈ ਹੈ ਅਪੀਲ : ਡੀ. ਈ. ਓ.
ਇਸ ਮਾਮਲੇ ਵਿਚ ਜਦੋਂ ਡੀ. ਈ. ਓ. ਹਰਿੰਦਰਪਾਲ ਜਲੰਧਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਦੀ ਪੈਨਸ਼ਨ 2008 ਵਿਚ ਲੱਗ ਗਈ ਸੀ ਪਰ ਉਨ੍ਹਾਂ ਨੇ ਪੈਨਸ਼ਨ ਨਹੀਂ ਲਈ। ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਹਰਜਿੰਦਰ ਸਿੰਘ ਦੀ ਪੈਨਸ਼ਨ ਤੇ ਬਕਾਇਆ ਸੈੱਲਰੀ 10 ਫੀਸਦੀ ਵਿਆਜ ਦੇ ਨਾਲ ਰਿਲੀਜ਼ ਕੀਤੀ ਜਾਵੇ। ਹੁਣ ਉਨ੍ਹਾਂ ਦੇ ਵਿਭਾਗ ਵਲੋਂ ਕੋਰਟ ਵਿਚ 10 ਫੀਸਦੀ ਵਿਆਜ ਨੂੰ ਲੈ ਕੇ ਹਰਜਿੰਦਰ ਸਿੰਘ ਨੂੰ ਬਕਾਇਆ ਦੇਣ ਦੀ ਅਪੀਲ ਲਾਈ ਗਈ ਹੈ।
ਜਦੋਂ ਵਿਧਾਨ ਸਭਾ ਪੁੱਜੇ ਟੀਟੂ ਬਾਣੀਆ ਨੇ ਮੰਗੀ 'ਸਪੀਕਰ ਦੀ ਕੁਰਸੀ'...
NEXT STORY