ਚੰਡੀਗੜ੍ਹ : ਮਾਨਸੂਨ ਇਜਲਾਸ ਦੇ ਪਹਿਲੇ ਦਿਨ ਪ੍ਰਦਰਸ਼ਨ ਕਰਨ ਲਈ ਹਾਸਰਸ ਕਲਾਕਾਰ ਜੈ ਪ੍ਰਕਾਸ਼ ਜੈਨ ਟੀਟੂ ਬਾਣੀਆ ਵਿਧਾਨ ਸਭਾ ਬਾਹਰ ਪੁੱਜੇ ਅਤੇ ਸਾਰੇ ਲੀਡਰਾਂ ਦੀਆਂ ਖੂਬ ਪੀਪਨੀਆਂ ਵਜਾਈਆਂ। ਜੀ ਹਾਂ, ਟੀਟੂ ਬਾਣੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਖਾਂ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਸਮੇਤ ਖਹਿਰਾ ਅਤੇ ਹੋਰ ਕਈ ਵਿਧਾਇਕਾਂ ਨੇ ਆਪਣਾ ਅਸਤੀਫਾ ਸਪੀਕਰ ਨੂੰ ਸੌਂਪਿਆ ਹੈ ਪਰ ਅਜੇ ਤੱਕ ਸਪੀਕਰ ਸਾਹਿਬ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਪੀਕਰ ਦੇ ਕਹਿਣ 'ਤੇ ਇਹ ਲੋਕ ਹਾਜ਼ਰ ਨਹੀਂ ਹੋਣਗੇ ਤਾਂ ਫਿਰ ਕਿਸ ਦੇ ਕਹਿਣ 'ਤੇ ਹੋਣਗੇ।
ਟੀਟੂ ਬਾਣੀਆ ਨੇ ਸਪੀਕਰ ਸਾਹਿਬ ਨੂੰ ਮੰਗ ਕੀਤੀ ਇਕ ਸਿਰਫ 10 ਦਿਨਾਂ ਲਈ ਸਪੀਕਰ ਦੀ ਕੁਰਸੀ ਉਨ੍ਹਾਂ ਨੂੰ ਦੇ ਦਿਓ ਅਤੇ ਫਿਰ ਦੇਖੋ ਇਹ ਸਾਰੇ ਕਿਵੇਂ ਭੱਜੇ-ਭੱਜੇ ਆਉਂਦੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਜਦੋਂ ਤੱਕ ਮਾਨਸੂਨ ਸੈਸ਼ਨ ਚੱਲੇਗਾ, ਜੇਕਰ ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਅਤੇ ਜੇਕਰ ਅਸਤੀਫਿਆਂ 'ਤੇ ਸਪੀਕਰ ਵਲੋਂ ਕੋਈ ਫੈਸਲਾ ਲੈ ਲਿਆ ਜਾਂਦਾ ਹੈ ਤਾਂ ਉਹ ਆਪਣਾ ਪ੍ਰਦਰਸ਼ਨ ਬੰਦ ਕਰ ਦੇਣਗੇ। ਟੀਟੂ ਬਾਣੀਆ ਨੇ ਕਿਹਾ ਕਿ ਐੱਚ. ਐੱਸ. ਫੂਲਕਾ ਨੇ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵਿਕਾਸ ਕਾਰਜ ਕਰਵਾ ਕੇ ਹਲਕੇ ਦੀ ਨੁਹਾਰ ਬਦਲਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਨੁਹਾਰ ਤਾਂ ਕੀ ਬਦਲਣੀ ਸੀ, ਸਗੋਂ ਪਿਛਲੇ 2 ਸਾਲਾਂ ਤੋਂ ਦਾਖਾਂ ਤੋਂ ਗਾਇਬ ਹਨ।
ਜਦੋਂ ਤੱਕ ਦਮ ਹੈ, ਉਦੋਂ ਤੱਕ ਤੂੰਬੀ ਨਹੀਂ ਰੁਕੇਗੀ : ਮੁਹੰਮਦ ਸਦੀਕ
NEXT STORY