ਪਾਤੜਾਂ/ਸ਼ੁਤਰਾਣਾ (ਸੁਖਦੀਪ ਸਿੰਘ ਮਾਨ) : ਹਰਿਆਣਾ ਦੇ ਕੈਥਲ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਦੇ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਦਰਜ ਅਗਵਾ ਅਤੇ ਕੁੱਟਮਾਰ ਦੇ ਗੰਭੀਰ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਕੈਥਲ ਸੀ. ਆਈ. ਏ ਸਟਾਫ਼ ਦੀ ਪੁਲਸ ਨੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ 'ਚ ਸਥਿਤ ਵਿਧਾਇਕ ਦੇ ਹਲਕੇ ਦੇ ਪਿੰਡ ਛਬੀਲਪੁਰ 'ਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਦੌਰਾਨ ਪੁਲਸ ਨੇ ਮਾਮਲੇ 'ਚ ਲੋੜੀਂਦੇ ਕਥਿਤ ਦੋਸ਼ੀ ਵਿਅਕਤੀ ਦੇ ਭਰਾ ਨੂੰ ਹਿਰਾਸਤ 'ਚ ਲਿਆ ਹੈ।
ਜਾਂਚ ਨੂੰ ਅੱਗੇ ਵਧਾਉਣ ਲਈ ਪੁਲਸ ਨੇ ਪਿੰਡ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਵਾਰਦਾਤ ਨਾਲ ਜੁੜੇ ਦੋ ਸੀ. ਸੀ. ਟੀ. ਵੀ. ਡੀ. ਵੀ. ਆਰਜ਼ ਨੂੰ ਖੰਗਾਲਿਆ ਅਤੇ ਜ਼ਬਤ ਕਰ ਲਿਆ ਹੈ। ਇਹ ਫੁਟੇਜ ਅਗਵਾ ਜਾਂ ਧਮਕੀ ਵਾਲੀ ਘਟਨਾ ਨਾਲ ਸਬੰਧਿਤ ਸਬੂਤ ਮੁਹੱਈਆ ਕਰ ਸਕਦੀ ਹੈ। ਸੂਤਰਾਂ ਅਨੁਸਾਰ ਪੁਲਸ ਹੋਰ ਲੋੜੀਂਦੇ ਕਥਿਤ ਦੋਸ਼ੀਆਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਕਥਿਤ ਦੋਸ਼ੀ ਵਿਅਕਤੀ ਆਪਣੇ ਘਰਾਂ ਤੋਂ ਫ਼ਰਾਰ ਹੋ ਗਏ ਹਨ ਅਤੇ ਲੁਕੇ ਹੋਏ ਹਨ। ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਸਿਆਸੀ ਕਰਾਰ ਦਿੰਦਿਆਂ ਖਾਰਜ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ 7 ਟੀਮਾਂ ਬਣਾ ਕੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ ! ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
NEXT STORY